ਇੰਡੀਆ ਨਿਊਜ਼

ਨਰੇਸ਼ ਵੈਦ ਲਗਾਤਾਰ ਤੀਜੀ ਵਾਰ ਆਲ ਇੰਡੀਆ ਬੈਂਕ ਇੰਪਲਾਈਜ ਯੂਨੀਅਨ ਨੋਰਥ ਜੋਨ ਦੇ ਜਨਰਲ ਸਕੱਤਰ ਨਿਯੁਕਤ

Published

on

ਲੁਧਿਆਣਾ : ਬੀਤੇ ਦਿਨੀਂ ਇੰਡੀਅਨ ਬੈਂਕ ਅਤੇ ਇਲਾਹਾਬਾਦ ਬੈਂਕ ਮਰਜਰ ਹੋਣ ਕਾਰਨ ਆਲ ਇੰਡੀਆ ਬੈਂਕ ਇੰਪਲਾਈਜ ਯੂਨੀਅਨ ਦੀ ਚੋਣ ਹੋਣੀ ਬਾਕੀ ਸੀ, ਜਿਸ ਦੇ ਚੱਲਦਿਆਂ ਆਲ ਇੰਡੀਆ ਬੈਂਕ ਇੰਪਲਾਈਜ ਯੂਨੀਅਨ ਨੋਰਥ ਜੋਨ ਦੀ ਚੋਣ ਕਰਵਾਈ ਗਈ ਜਿਸ ਵਿੱਚ ਪ੍ਰਧਾਨ, ਜਰਨਲ ਸਕੱਤਰ, ਖਜਾਨਚੀ ਚੁਣਿਆ ਜਾਣਾ ਸੀ ਇਹ ਆਲ ਇੰਡੀਆ ਦੇ ਲੀਡਰ ਅਤੇ ਦੋਨਾਂ ਬੈਂਕਾਂ ਦੇ ਯੂਨੀਅਨ ਮੈਂਬਰਾਂ ਵੱਲੋਂ ਕੀਤੀ ਜਾਣੀ ਸੀ।

ਲੀਡਰ ਸਹਿਬਾਨ ਨੇ ਦੋਵਾਂ ਬੈਂਕਾਂ ਦੀ ਯੂਨੀਅਨ ਵਲੋਂ ਪੂਰਨ ਰੂਪ ਵਿਚ ਸਹਿਮਤੀ ਪ੍ਰਗਟ ਕਰਦਿਆਂ ਸ੍ਰੀ ਨਰੇਸ਼ ਵੈਦ ਜੀ ਨੂੰ ਲਗਾਤਾਰ ਤੀਜੀ ਵਾਰ ਆਲ ਇੰਡੀਆ ਬੈਂਕ ਇੰਪਲਾਈਜ ਯੂਨੀਅਨ ਨੋਰਥ ਜੋਨ ਦੇ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਸ੍ਰ. ਹਰਵਿੰਦਰ ਸਿੰਘ ਨੂੰ ਪ੍ਰਧਾਨ, ਯੁਵਰਾਜ ਮੜੀਆਂ ਨੂੰ ਕਾਰਜਕਾਰੀ ਪ੍ਰਧਾਨ, ਚੈਅਰਮੈਨ ਆਰ. ਕੇ. ਨਈਅਰ, ਅਤੇ ਪਵਨਇੰਦਰ ਨੂੰ ਖਜਾਨਚੀ ਚੁਣਿਆ ਗਿਆ ਅਤੇ 80 ਮੈਂਬਰਾਂ ਦੀ ਸੈਂਟਰਲ ਕਮੇਟੀ ਵੀ ਬਣਾਈ ਗਈ।

ਇਸ ਮੌਕੇ ਸ੍ਰੀ ਨਰੇਸ਼ ਵੈਦ ਨੇ ਆਲ ਇੰਡੀਆ ਤੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਲ ਇੰਡੀਆ ਬੈਂਕ ਇੰਪਲਾਈਜ ਯੂਨੀਅਨ ਅਤੇ ਯੂਨੀਅਨ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਉਣਗੇ ਅਤੇ ਬਿਨਾਂ ਕਿਸੇ ਪੱਖ ਪਾਤ ਤੋਂ ਮੁਲਜ਼ਮਾਂ ਦੀਆਂ ਸਮੱਸਿਆਂਵਾਂ ਦਾ ਹੱਲ ਕਰਨਗੇ।

Facebook Comments

Trending

Copyright © 2020 Ludhiana Live Media - All Rights Reserved.