ਪੰਜਾਬੀ

ਨਨਕਾਣਾ ਸਾਹਿਬ ਪਬਲਿਕ ਸਕੂਲ ਵਲੋਂ ਖਾਲਸਾ ਫਤਿਹ ਮਾਰਚ ਦਾ ਕੀਤਾ ਨਿੱਘਾ ਸਵਾਗਤ

Published

on

ਲੁਧਿਆਣਾ : ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਪਾਰਕ ਲੁਧਿਆਣਾ ਵਲੋਂ ਖਾਲਸਾ ਫਤਿਹ ਮਾਰਚ ਦਾ ਸਵਾਗਤ ਕੀਤਾ ਗਿਆ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਜਨਮ ਦਿਹਾੜੇ ਨੂੰ ਸਮਰਪਿਤ ਇਹ ਮਾਰਚ ਦਿੱਲੀ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਆਲਮਗੀਰ ਪਿੰਡ ਵਿਖੇ ਪਹੁੰਚਿਆ। ਲੁਧਿਆਣਾ ‘ਚ ਮਾਰਚ ਦੀ ਅਗਵਾਈ ਹੀਰਾ ਸਿੰਘ ਗਾਬੜੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਕਰ ਰਹੇ ਸਨ।

ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਪਾਰਕ ਲੁਧਿਆਣਾ ਦੇ ਸਕੂਲ ਪ੍ਰਬੰਧਕਾਂ, ਸਟਾਫ ਅਤੇ ਵਿਦਿਆਰਥੀਆਂ ਨੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਡਾਇਰੈਕਟਰ ਸਰਦਾਰ ਇੰਦਰਪਾਲ ਸਿੰਘ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਹਰਮੀਤ ਕੌਰ ਵੜੈਚ ਦੀ ਅਗਵਾਈ ਹੇਠ ਮਾਰਚ ਦਾ ਸਵਾਗਤ ਕੀਤਾ। ਉਨ੍ਹਾਂ ਨੇ ਫੂਲਾ ਦੀ ਵਰਖਾ ਕੀਤੀ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਪ੍ਰਸ਼ੰਸਾ ਵਿੱਚ ਨਾਅਰੇ ਲਗਾਏ।

ਹੀਰਾ ਸਿੰਘ ਗਾਬੜੀਆ ਨੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਹਰਮੀਤ ਕੌਰ ਵੜੈਚ ਨੂੰ ਸਿਰੋਪਾ ਸੌਂਪਿਆ। ਇਸ ਮੌਕੇ ਡਾ ਸਹਿਜਪਾਲ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਅਤੇ ਸ੍ਰੀਮਤੀ ਸਰਬਜੀਤ ਕੌਰ ਪ੍ਰਿੰਸੀਪਲ ਗੁਰੂ ਨਾਨਕ ਦੇਵ ਪੋਲੀਟੈਕਨਿਕ ਵੀ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.