Connect with us

ਧਰਮ

ਜਵੱਦੀ ਟਕਸਾਲ ਵਿਖੇ ਨਾਮ ਅਭਿਆਸ ਸਮਾਗਮ

Published

on

Name Practice Ceremony at Jawdi Mint

ਲੁਧਿਆਣਾ : ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁੱਚਾ ਸਿੰਘ ਵਲੋਂ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਹਫ਼ਤਾਵਾਰੀ ਨਾਮ ਅਭਿਆਸ ਸਮਾਗਮ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ-ਰੇਖ ਹੇਠ ਹੋਇਆ।

ਸੰਤ ਬਾਬਾ ਅਮੀਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਦਾ ਰਖਿਆ ਕਰਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰੂ ਸ਼ਬਦ ਚਹੁੰ ਪਾਸੇ ਤੋਂ ਆਉਣ ਵਾਲੀਆਂ ਮੁਸੀਬਤਾਂ ਚੋਂ ਆਪਣੇ ਸੇਵਕ ਦੀ ਰਖਿਆ ਕਰਦਾ ਹੈ। ਪ੍ਰਭੂ ਪਰਮੇਸ਼ਰ ਸਾਰਿਆਂ ਸੁੱਖਾ ਦਾ ਦਾਤਾ ਹੈ ਤੇ ਮਨੁੱਖ ਦੇ ਸਾਰੇ ਬੰਧਨ ਤੋੜ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਕੋਈ ਵੀ ਮਨੁੱਖ ਪਰਮੇਸ਼ਰ ਅੱਗੇ ਅੰਦਰੋ ਭਿਜ ਕੇ ਕੁੱਝ ਵੀ ਮੰਗਦਾ ਹੈ, ਪਰਮੇਸ਼ਰ ਉਸ ਦੀ ਝੋਲੀ ਜਰੂਰ ਭਰਦਾ ਹੈ। ਪਰਮੇਸ਼ਰ ਵਾਹਿਗੁਰੂ ਦੁਨੀਆ ਦੇ ਸੁੱਖ ਅਤੇ ਆਤਮਕ ਸੁੱਖ ਦੋਵੇਂ ਦੇਣ ਦੇ ਸਮਰੱਥ ਹਨ। ਵਾਹਿਗੁਰੂ ਬੜਾ ਅਗਮ ਅਗਾਧ ਹੈ, ਮਨੁੱਖ ਦੀ ਗਮਤਾ ਤੋਂ ਪਰੇ ਹੈ ਤੇ ਇਸ ਸਾਰੇ ਸੰਸਾਰ ਅੰਦਰ ਪਰਮੇਸ਼ਰ ਦਾ ਹੀ ਹੁਕਮ ਵਰਤਦਾ ਹੈ।

ਕੁਦਰਤ ਵਾਹਿਗੁਰੂ ਦੇ ਹੁਕਮ ਵਿਚ ਉਸ ਦੀ ਰਜ਼ਾ ਵਿਚ ਚੱਲ ਰਹੀ ਹੈ ਅਤੇ ਇਸ ਬ੍ਰਹਮੰਡ ਅੰਦਰ ਵਾਹਿਗੁਰੂ ਦਾ ਹੁਕਮ ਚੱਲਦਾ ਹੋਵੇ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ | ਸਾਧੂ ਸੰਤਾਂ ਦੀ ਸੰਗਤ ਅੰਦਰ ਰਹਿ ਕੇ ਨਾਮ ਜਪਣ ਦੀ ਜੁਗਤੀ ਪ੍ਰਾਪਤ ਕਰਨੀ ਚਾਹੀਦੀ ਹੈ।

Facebook Comments

Trending