ਖੇਤੀਬਾੜੀ

ਨਬਾਰਡ ਨੇ ‘ਤਰ-ਵੱਤਰ ਵਿਧੀ’ ਨੂੰ ਉਤਸ਼ਾਹਿਤ ਕਰਨ ਲਈ ਸਿਖਲਾਈ  ਪ੍ਰੋਗਰਾਮ ਕਰਵਾਏ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਨਾਬਾਰਡ ਨੇ ਇੱਕ ਸਹਿਯੋਗੀ ਪ੍ਰੋਜੈਕਟ ਤਹਿਤ ਤਰ-ਵੱਤਰ ਵਿਧੀ ਬਾਰੇ ਛੇ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ। ਖੇਤੀ ਵਿਗਿਆਨ ਵਿਭਾਗ ਦੇ ਮੁਖੀ ਡਾ: ਐਮ.ਐਸ. ਭੁੱਲਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਮਹਿਲ ਕਲਾਂ (ਬਰਨਾਲਾ), ਕੇ.ਵੀ.ਕੇ ਰੌਣੀ (ਪਟਿਆਲਾ), ਭੁੱਲਣ (ਸੰਗਰੂਰ), ਜੀਓਂਦ (ਬਠਿੰਡਾ), ਕੇ.ਵੀ.ਕੇ. ਸਮਰਾਲਾ ਵਿਖੇ ਅਤੇ ਮੁੱਲਾਂਪੁਰ (ਫਤਿਹਗੜ ਸਾਹਿਬ) ਵਿਖੇ, ਸਬੰਧਤ ਕੇ.ਵੀ.ਕੇ./ਐਫ.ਏ.ਐਸ.ਸੀ. ਦੇ ਸਹਿਯੋਗ ਨਾਲ ਕਰਵਾਏ ਗਏ

ਖੇਤੀ ਵਿਗਿਆਨ ਵਿਭਾਗ, ਕੇਵੀਕੇ ਅਤੇ  ਕਰਮਚਾਰੀਆਂ ਦੇ ਵਿਗਿਆਨੀਆਂ ਤੋਂ ਇਲਾਵਾ, ਨਾਬਾਰਡ ਅਤੇ ਰਾਜ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਵੀ ਭਾਗ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨਾਂ ਕਿਹਾ ਕਿ ਮੌਜੂਦਾ ਸੀਜਨ ਦੌਰਾਨ ਇਨਾਂ ਜ਼ਿਲਿਆਂ ਵਿੱਚ 200 ਏਕੜ ਤੋਂ ਵੱਧ ਰਕਬੇ ਵਿੱਚ ਤਰ ਵੱਤਰ ਵਿਧੀ ’ਤੇ ਕਿਸਾਨਾਂ ਵੱਲੋਂ ਖੇਤ ਪ੍ਰਦਰਸਨ ਕੀਤੇ ਜਾ ਚੁੱਕੇ ਹਨ।

ਤਰ ਵੱਤਰ ਵਿਧੀ ਇੱਕ ਨਵੀਂ ਤਕਨੀਕ ਹੈ, ਜੋ ਕਿ 2020 ਵਿੱਚ ਪੀਏਯੂ ਦੁਆਰਾ ਵਿਕਸਤ ਅਤੇ ਸਿਫਾਰਸ ਕੀਤੀ ਗਈ ਹੈ, ਤਾਂ ਜੋ ਝੋਨੇ ਦੀ ਕਾਸਤ ਵਿੱਚ ਪਾਣੀ ਦੀ ਵਰਤੋਂ ਨੂੰ ਘੱਟ ਕੀਤਾ ਜਾ ਸਕੇ। ਇਸ ਤਕਨੀਕ ਵਿੱਚ, ਬਿਜਾਈ ਤੋਂ ਪਹਿਲਾਂ ਸਿੰਚਾਈ ਕੀਤੀ ਜਾਂਦੀ ਹੈ ਅਤੇ ਲੱਕੀ ਸੀਡ ਡਰਿੱਲ ਦੀ ਵਰਤੋਂ ਕਰਕੇ ਤਰ ਵੱਤਰ ਖੇਤ ਵਿੱਚ ਬੀਜਿਆ ਜਾਂਦਾ ਹੈ। ਰਵਾਇਤੀ ਸੁੱਕੇ-ਡੀਐਸਆਰ ਤੋਂ ਇੱਕ ਮੁੱਖ ਵੱਖਰਤਾ ਪਹਿਲੀ ਸਿੰਚਾਈ ਵਿੱਚ ਦੇਰੀ ਹੈ ਜੋ ਬਿਜਾਈ ਤੋਂ ਤਿੰਨ ਹਫਤਿਆਂ ਬਾਅਦ (21 ਦਿਨ) ਲਾਗੂ ਕੀਤੀ ਜਾਂਦੀ ਹੈ ਜੋ ਸਿੰਚਾਈ ਦੇ ਪਾਣੀ ਦੀ ਵੱਧ ਬੱਚਤ ਕਰਦੀ ਹੈ, ਜੜਾਂ ਦੇ ਡੂੰਘੇ ਜਾਣ ਨਾਲ ਲੋਹੇ ਦੀ ਕਮੀ, ਘੱਟ ਨਦੀਨਾਂ ਦੇ ਉਗਣ ਅਤੇ ਕੱਦੂ ਵਾਲੇ ਝੋਨੇ ਦੇ ਮੁਕਾਬਲੇ ਝਾੜ ਵਿੱਚ ਵਾਧੇ ਦੀ ਤਕਨੀਕ ਹੈ

Facebook Comments

Trending

Copyright © 2020 Ludhiana Live Media - All Rights Reserved.