Connect with us

ਪੰਜਾਬੀ

ਮੇਰਾ ਘਰ ਮੇਰੇ ਨਾਮ ਦੀ ਸਕੀਮ ਸਦਕਾ ਚੰਨੀ ਪੰਜਾਬੀਆਂ ਦੇ ਦਿਲਾਂ ਚ ਘਰ ਬਣਾ ਗਏ – ਬਾਵਾ

Published

on

My house became a home in the hearts of Channi Punjabis due to my name scheme - Bawa

ਲੁਧਿਆਣਾ : ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਨਵੀਆਂ ਸਕੀਮਾਂ ਲਾਗੂ ਕਰਕੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਤੇ ਰਾਜ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੇਰਾ ਘਰ ਮੇਰਾ ਨਾਮ ਸਕੀਮ ਜੋ ਪਿੰਡ ਦੇ ਲੋਕਾਂ ਨੂੰ ਮਾਲਕੀ ਦੇ ਅਧਿਕਾਰ ਦਿੰਦੀ ਹੈ ਅਤੇ ਸ਼ਹਿਰੀ ਇਲਾਕੇ ਦੇ ਲੋਕਾਂ ਲਈ ਵੀ ਵਰਦਾਨ ਹੈ। ਇਸ ਨਾਲ ਪੰਜਾਬੀਆਂ ਦੇ ਦਿਲਾਂ ਵਿੱਚ ਵੀ ਪੰਜਾਬ ਵੀ ਘਰ ਬਣਾ ਲਿਆ ਹੈ ਸਰਦਾਰ ਚੰਨੀ ਨੇ।

ਇਹ ਵਿਚਾਰ ਵਿਧਾਨ ਸਭਾ ਹਲਕਾ ਦੱਖਣੀ ਵਿਖੇ ਸ੍ਰੀ ਸੁਰਿੰਦਰ ਸ਼ਰਮਾ ਦੇ ਨਿਵਾਸ ਚ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਬਾਵਾ ਨੇ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਚੰਨੀ ਦੇ ਕੰਮ ਹੱਥਾਂ ਤੇ ਸਰ੍ਹੋਂ ਜਮਾਉਣ ਵਾਲੇ ਹਨ ਜਦਕਿ ਸੁਖਬੀਰ ਸਿੰਘ ਬਾਦਲ ,ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਪੰਜਾਬ ਦੇ ਲੋਕਾਂ ਨੂੰ ਸੁਪਨੇ ਵੇਚ ਰਹੇ ਹਨ ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਇੰਡਸਟਰੀ, ਖੇਤੀ, ਵਪਾਰੀ,ਦੁਕਾਨਦਾਰ, ਮੁਲਾਜ਼ਮ, ਮਜ਼ਦੂਰ,ਕਿਰਤੀ ਲੋਕ ਅਤੇ ਨੌਜਵਾਨਾਂ ਦੇ ਹਿੱਤਾਂ ਲਈ ਚੰਨੀ ਸਰਕਾਰ ਵਲੋਂ ਲਏ ਗਏ ਫੈਸਲਿਆਂ ਦੀ ਚਾਰ ਚੁਫੇਰੇ ਸ਼ਲਾਘਾ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 2022 ਵਿੱਚ ਸੁਪਨੇ ਨਹੀਂ ਖਰੀਦਣਗੇ। ਪੰਜਾਬ ਦੀ ਦੂਰ ਅੰਦੇਸ਼ੀ ਸੋਚ ਦੇ ਲੋਕ ਹਕੀਕਤ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ 2022 ਵਿੱਚ ਵੀ ਹੁਣ ਕਾਂਗਰਸ ਪਾਰਟੀ ਨੂੰ ਵੀ ਸੇਵਾ ਸੌਂਪਣਗੇ।

Facebook Comments

Trending