ਪੰਜਾਬੀ

ਕੈਪਟਨ ਸੰਧੂ ਦੇ ਹੱਕ ‘ਚ ਆਇਆ ਮੁਸਲਿਮ ਮੁਸਲਿਮ ਏਕਤਾ ਵੈਲਫੇਅਰ ਫਰੰਟ

Published

on

ਦਾਖਾ (ਲੁਧਿਆਣਾ)  :  ਮੁੱਲਾਂਪੁਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਚੋਣ ਮੁਹਿੰਮ ਉਸ ਸਮੇਂ ਹੋਰ ਮਜ਼ਬੂਤ ਹੋ ਕੇ ਉਭਰੀ ਜਦੋਂ ਮੁਸਲਿਮ ਏਕਤਾ ਵੈਲਫੇਅਰ ਫਰੰਟ ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਨੇ ਸੰਧੂ ਦੇ ਦਫ਼ਤਰ ਪਹੁੰਚ ਕੇ ਉਨਾਂ ਦੀ ਹਮਾਇਤ ਕੀਤੀ।

ਫਰੰਟ ਵੱਲੋਂ ਇਸ ਮੌਕੇ ਸਿਰਫ਼ ਹਲਕਾ ਦਾਖਾ ਹੀ ਨਹੀਂ ਪੂਰੇ ਪੰਜਾਬ ਵਿਚ ਮੁਸਲਿਮ ਭਾਈਚਾਰੇ ਅਤੇ ਗੁੱਜਰ ਭਾਈਚਾਰੇ ਨੂੰ ਕਾਂਗਰਸ ਦੇ ਹੱਕ ਵਿਚ ਨਿੱਤਰਨ ਦਾ ਸੁਨੇਹਾ ਦਿੰਦਿਆਂ ਇੱਕ –ਇੱਕ ਵੋਟ ਕਾਂਗਰਸੀ ਉਮੀਦਵਾਰਾਂ ਨੂੰ ਪਾਉਣ ਦੀ ਅਪੀਲ ਕਰ ਦਿੱਤੀ।

ਫਰੰਟ ਦੇ ਕੌਮੀ ਪ੍ਰਧਾਨ ਗੁੁਲਾਮ ਅਲੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਗਲਾ ਮੁੱਖ ਮੰਤਰੀ ਵੀ ਚਰਨਜੀਤ ਸਿੰਘ ਚੰਨੀ ਹੋਵੇ ਤੇ ਹਲਕਾ ਦਾਖਾ ਤੋ ਵਿਧਾਇਕ ਕੈਪਟਨ ਸੰਦੀਪ ਸੰਧੂ ਹੋਣ ਤਾਂ ਜ’ ਹਲਕੇ ਦਾਖੇ ਦੇ ਨਾਲ ਨਾਲ ਪੰਜਾਬ ਵੀ ਵਿਕਾਸ ਕਾਰਜਾਂ ਦੀਆਂ ਬਲੰਦੀਆਂ ਨੂੰ ਛੂਹੇ। ਉਨਾਂ ਕਿਹਾ ਕਿ ਹਲਕੇ ਦਾਖੇ ਦੇ ਮੁੁਸਲਿਮ ਭਾਈਚਾਰੇ ਲੋਕ ਇਕ ਮੰਚ ਤੇ ਹਨ ਅਤੇ 20 ਫਰਵਰੀ ਨੂੰ ਸਾਰੀਆਂ ਵੋਟਾਂ ਕਾਂਗਰਸ ਪਾਰਟੀ ਨੂੰ ਪਾਉਣਗੇ।

ਇਸ ਮੌਕੇ ਕੈਪਟਨ ਸੰਧੂ ਨੇ ਗੁੁਲਾਮ ਅਲੀ ਸਮੇਤ ਵੱਡੀ ਗਿਣਤੀ ਮੁੁਸਲਿਮ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੁਸਲਿਮ ਏਕਤਾ ਵੈਲਫੇਅਰ ਫਰੰਟ ਹਾਜੀ ਬਸ਼ੀਰ ਜਾਂਗਪੁੁਰ, ਹਾਜੀ ਆਲਮ ਪੁੁਮਾਲ, ਬਸ਼ੀਰ ਬਦੋਵਾਲ, ਕਾਕਾ ਰਕਬਾ, ਮੱਖਣ ਬੋਪਾਰਾਏ, ਸ਼ੇਫੁੁ ਚੌਂਕੀਮਾਨ, ਮੇਹਰ ਅਲੀ ਮੁੰਡਿਆਣੀ, ਮੁੁਹੰਮਦ ਹੁੁਸੈਨ ਸਹੋਲੀ, ਤੋਤਾ ਦੀਨ, ਹਬੀਬ ਕੈਲਪੁੁਰ, ਸੈਫ ਪੰਡੋਰੀ, ਸ਼ਾਬੁੁ ਮੁੱਲਾਪੁੁਰ, ਮੱਖਣ ਢੱਟ, ਅਲੀ ਹੁੁਸੈਨ ਢੱਟ, ਨੂਰਦੀਨ ਚੌਂਕੀਮਾਨ ਅਤੇ ਹਸਨਦੀਨ ਗੁੁੜੇ, ਰੌਸ਼ਨ ਦੀਨ ਮੋਹੀ ਆਦਿ ਹਾਜ਼ਰ ਸਨ।

 

Facebook Comments

Trending

Copyright © 2020 Ludhiana Live Media - All Rights Reserved.