Connect with us

ਇੰਡੀਆ ਨਿਊਜ਼

ਯੂਪੀ ਸਰਕਾਰ ਖ਼ਿਲਾਫ਼ ਸੜਕਾਂ ‘ਤੇ ਉਤਰਿਆ ਮੁਸਲਿਮ ਭਾਈਚਾਰਾ

Published

on

Muslim community takes to the streets against UP government

ਜਗਰਾਓਂ : ਮੁੁਸਲਮਾਨ ਵਿਦਵਾਨ ਮੌਲਾਨਾ ਕਲੀਮ ਸਿੱਦੀਕੀ ਫੁੁਲਤ ਦੀ ਯੂਪੀ ਪੁੁਲਿਸ ਵੱਲੋਂ ਗਿ੍ਫਤਾਰੀ ਦੇ ਰੋਸ ‘ਚ ਜਗਰਾਓਂ ਤੇ ਰਾਏਕੋਟ ਵਿਖੇ ਵੱਡੀ ਗਿਣਤੀ ‘ਚ ਸੜਕਾਂ ‘ਤੇ ਉਤਰਦਿਆਂ ਮੁਸਲਿਮ ਭਾਈਚਾਰੇ ਵੱਲੋਂ ਰੋਸ ਮਾਰਚ ਤੇ ਰੋਸ ਮੁਜ਼ਾਹਰੇ ਕੀਤੇ ਗਏ।

ਵੱਡੀ ਗਿਣਤੀ ‘ਚ ਇਕੱਠਾ ਹੋਇਆ ਮੁਸਲਿਮ ਭਾਈਚਾਰਾ ਸ਼ਹਿਰ ਦੇ ਮੁੱਖ ਬਾਜ਼ਾਰਾਂ, ਸੜਕਾਂ ਤੋਂ ਰੋਸ ਮਾਰਚ ਦੇ ਰੂਪ ‘ਚ ਕੇਂਦਰ ਤੇ ਯੂਪੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਾ, ਨਾਅਰੇਬਾਜ਼ੀ ਕਰਦਾ ਐੱਸਡੀਐੱਮ ਦਫ਼ਤਰ ਪੁੱਜਾ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾਨੂੰ ਮੌਲਾਨਾ ਕਲੀਮ ਸਿੱਦੀਕੀ ‘ਤੇ ਲਗਾਏ ਗਏ ਦੋਸ਼ ਸਰਕਾਰ ਦੀ ਸਾਜਿਸ਼ ਹੈ। ਇਸ ਸਾਜਿਸ਼ ਨੂੰ ਦੇਸ਼ ਭਰ ਦਾ ਮੁਸਲਿਮ ਭਾਈਚਾਰਾ ਬਰਦਾਸ਼ਤ ਨਹੀਂ ਕਰੇਗਾ ਤੇ ਦਿਨ-ਬ-ਦਿਨ ਉਨ੍ਹਾਂ ਦੀ ਰਿਹਾਈ ਤਕ ਇਹ ਸੰਘਰਸ਼ ਹੋਰ ਤੇਜ ਹੋਵੇਗਾ।

ਇਸ ਦੌਰਾਨ ਮੁੁਸਲਮਾਨ ਆਗੂਆਂ ਵੱਲੋਂ ਤਹਿਸੀਲਦਾਰ ਜਗਰਾਓਂ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਡਾਕਟਰ ਤਾਜ ਮੁੁਹੰਮਦ, ਮੁੁਹੰਮਦ ਅਸ਼ਰਫ ਪਪੀ, ਇਮਰਾਨ, ਹਾਜੀ ਸ਼ਫੀਕ, ਰਸ਼ੀਦ, ਨਿਜ਼ਾਮ, ਕਾਰੀ ਅਲਾਦੀਆਂ, ਮੌਲਾਨਾ ਰਾਖਿਵ, ਸ਼ਾਹ ਦੀਨ, ਜਾਫ਼ਰ ਅਲੀ ਮਸਰੂਰ ਆਦਿ ਹਾਜ਼ਰ ਸਨ।

Facebook Comments

Trending