Connect with us

ਲੁਧਿਆਣਾ ਨਿਊਜ਼

ਲੁਧਿਆਣਾ ਵਿੱਚ CAA ਦੇ ਵਿਰੋਧ ਚ ਮੁਸਲਿਮ ਭਾਈਚਾਰੇ ਨੇ ਮਨਾਇਆ ਕਾਲਾ ਦਿਵਸ

Published

on

ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਨਾਗਰਿਕਤਾ ਸੋਧ ਐਕਟ CAAਦੇ ਖਿਲਾਫ ਮੁਸਲਿਮ ਭਾਈਚਾਰੇ ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਕਾਲਾ ਦਿਵਸ ਮਨਾਇਆ ਗਿਆ। ਇਸ ਮੌਕੇ ਵੱਡੀ ਗੱਲ ਇਹ ਰਹੀ ਕਿ ਸਿਰਫ ਮੁਸਲਿਮ ਹੀ ਨਹੀਂ, ਸਗੋਂ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਇਸ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਅਤੇ ਨਾਗਰਿਕਤਾ ਸੋਧ ਐਕਟ ਦਾ ਜੰਮ ਕੇ ਵਿਰੋਧ ਕੀਤਾ। ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਉਸਮਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਨਾਗਰਿਕਤਾ ਸੋਧ ਐਕਟ ਦੇ ਖਿਲਾਫ ਅੱਜ ਮੁਸਲਿਮ ਭਾਈਚਾਰੇ ਵੱਲੋਂ ਪੰਜਾਬ ਭਰ ਦੇ ਚ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ ਇਸ ਦੇ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਨਾਲ ਹੀ ਮੰਗ ਪੱਤਰ ਵੀ ਲੁਧਿਆਣਾ ਦੇ ਐੱਸ.ਡੀ.ਐੱਮ. ਨੂੰ ਮਸਜਿਦ ਵਿੱਚ ਬੁਲਾ ਕੇ ਸੌਂਪਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਕਾਲਾ ਕਾਨੂੰਨ ਹੈ ਅਤੇ ਭਾਈਚਾਰੇ ਦੇ ‘ਚ ਫੁੱਟ ਪਾਉਣ ਲਈ ਇਸ ਨੂੰ ਬਣਾਇਆ ਗਿਆ ਹੈ। ਉਧਰ ਇਸ ਪ੍ਰਦਰਸ਼ਨ ਵਿੱਚ ਸਿਰਫ ਮੁਸਲਿਮ ਜਾਂ ਹਿੰਦੂ ਹੀ ਨਹੀਂ ਸਗੋਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਹਿੱਸਾ ਲਿਆ। ਸਿੱਖ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਮੁਸਲਿਮ ਧਰਮ ਦੇ ਨਾਲ ਅੱਜ ਵੀ ਖੜ੍ਹੇ ਹਨ ਕਿਉਂਕਿ ਗੁਰੂਆਂ ਵੱਲੋਂ ਹਮੇਸ਼ਾ ਸੁਨੇਹਾ ਦਿੱਤਾ ਗਿਆ ਸੀ ਕਿ ਜਿਸ ਤੇ ਵੀ ਜ਼ੁਲਮ ਹੋਵੇ, ਉਸ ਦਾ ਸਾਥ ਦੇਣਾ ਹੈ।

Facebook Comments

Trending