Connect with us

ਪੰਜਾਬ ਨਿਊਜ਼

ਮਸਕਟ ਦੇ ਓਮਾਨ ਸ਼ਹਿਰ ਵਿਚ ਫਸੀਆਂ ਪੰਜਾਬ ਦੀਆਂ 11 ਕੁੜੀਆਂ, ਵੀਡੀਓ ਰਾਹੀਂ ਭਗਵੰਤ ਮਾਨ ਨੇ ਮੰਗੀ ਜਾਣਕਾਰੀ

Published

on

ਮਸਕਟ ਦੇ ਓਮਾਨ ਸ਼ਹਿਰ ‘ਚ ਫਸੀਆਂ ਪੰਜਾਬ ਦੀਆਂ 11 ਕੁੜੀਆਂ ਨੇ ਵੀਡੀਓ ਰਾਹੀਂ ਮਦਦ ਦੀ ਗੁਹਾਰਲਗਾਈ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਫੇਸਬੁਕ ਪੇਜ ਤੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਇਸ ਦੀ ਜਾਣਕਾਰੀ ਮੰਗੀ ਹੈ। ਮਾਨ ਨੇ ਕਿਹਾ ਕਿ ਜੇਕਰ ਕਿਸੇ ਕੋਲ ਇਨ੍ਹਾਂ ਕੁੜੀਆਂ ਸੰਬੰਧੀ ਕੋਈ ਜਾਣਕਾਰੀ ਹੈ ਜਾਂ ਇਨ੍ਹਾਂ ਦੇ ਪਾਸਪੋਰਟ ਦੀ ਡਿਟੇਲ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰਨ ਤਾਂ ਜੋ ਇਨ੍ਹਾਂ ਭੈਣਾਂ ਦੀ ਘਰ ਵਾਪਸੀ ਕਰਵਾਈ ਜਾ ਸਕੇ।

ਵੀਡੀਓ ‘ਚ ਉਕਤ ਕੁੜੀਆਂ ਨੇ ਮਦਦ ਦੀ ਗੁਹਾਰਲਗਾਉਂਦਿਆਂ ਆਖਿਆ ਹੈ ਕਿ ਪੰਜਾਬ ਦੀਆਂ 11 ਕੁੜੀਆਂ ਮਸਕਟ ਦੇ ਓਮਾਨ ਸ਼ਹਿਰ ‘ਚ ਫਸੀਆਂ ਹੋਈਆਂ ਹਨ। ਪੰਜਾਬ ਦੇ ਏਜੰਟਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੂੰ ਕੋਈ ਹੋਰ ਕੰਮ ਦੱਸ ਕੇ ਮਸਕਟ ਲਿਆਂਦਾ ਗਿਆ ਜਦਕਿ ਇਥੇ ਉਨ੍ਹਾਂ ਨੂੰ ਘਰਾਂ ਦੇ ਕੰਮ ਕਰਨ ਲਈ ਲਗਾ ਦਿੱਤਾ ਗਿਆ, ਜਿਥੇ ਨਾ ਸਿਰਫ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਸਗੋਂ ਉਨ੍ਹਾਂ ਨੂੰ ਖਾਣ ਲਈ ਰੋਟੀ ਵੀ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਜ਼ਿਆਦਾਤਰ ਕੁੜੀਆਂ ਦੀ ਸਿਹਤ ਵੀ ਕਾਫੀ ਖਰਾਬ ਹੋ ਚੁੱਕੀ ਹੈ।

ਮਦਦ ਮੰਗ ਰਹੀਆਂ ਕੁੜੀਆਂ ਨੇ ਆਖਿਆ ਕਿ ਉਨ੍ਹਾਂ ਨੇ ਭਾਰਤੀ ਅੰਬੈਸੀ ਤੋਂ ਵੀ ਮਦਦ ਮੰਗੀ ਸੀ ਪਰ ਉਨ੍ਹਾਂ ਦੀ ਨਹੀਂ ਸੁਣੀ ਗਈ, ਉਨ੍ਹਾਂ ਨੇ ਪੰਜਾਬ ਦੇ ਕਈ ਲੀਡਰਾਂ ਨਾਲ ਵੀ ਸੰਪਰਕ ਕੀਤਾ ਪਰ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ।

Facebook Comments

Trending