ਪੰਜਾਬੀ

 ਮੁਹੰਮਦ ਇਰਸ਼ਾਦ ਦੀ ਸੂਫ਼ੀ ਸੁਰਮਈ ਸ਼ਾਮ ਅੱਜ  

Published

on

ਲੁਧਿਆਣਾ :  ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਦੱਸਿਆ ਕਿ 18 ਅਪ੍ਰੈਲ ਨੂੰ ਅੰਤਰਰਾਸ਼ਟਰੀ ਵਿਰਾਸਤ ਦਿਵਸ ਦੇ ਮੌਕੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿਃ)ਦੇ ਉਪਰਾਲੇ ਨਾਲ ਚੇਅਰਮੈਨ ਪ੍ਰੋਃਗੁਰਭਜਨ ਸਿੰਘ ਗਿੱਲ ਦੀ  ਸਰਪ੍ਰਸਤੀ ਹੇਠ ਵਿਸ਼ਾਲ ਪੰਜਾਬੀ ਲੋਕ ਕਲਾ ਮੇਲਾ ਕਰਵਾਇਆ ਜਾ ਰਿਹਾ ਹੈ।  ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੈਡਮ ਸੁਰਭੀ ਮਲਿਕ ਕਰਨਗੇ।

ਰਾਏਕੋਟ ਹਲਕੇ ਦੇ ਵਿਧਾਇਕ ਸਃ ਹਾਕਮ ਸਿੰਘ ਠੇਕੇਦਾਰ ਐੱਸ ਡੀ ਐੱਮ ਸਃ ਗੁਰਬੀਰ ਸਿੰਘ ਕੋਹਲੀ ਤੇ ਟਰੱਸਟ ਦੇ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ ਨੇ ਸਮਾਗਮ ਦੀ ਰੂਪ ਰੇਖਾ ਜਾਰੀ ਕਰਦਿਆਂ ਦੱਸਿਆ ਕਿ ਸਃ ਨਵਜੋਤ ਸਿੰਘ ਮੰਡੇਰ( ਜਰਗ)ਚੇਅਰਮੈਨ ਜੈਨਕੋ ਦੀ ਅਗਵਾਈ ਹੇਠ ਲੋਕ ਸੰਗੀਤ ਪੇਸ਼ਕਾਰੀਆਂ ਹੋਣਗੀਆਂ।

ਕਵੀ ਤੇ ਲੋਕ ਫਨਕਾਰ ਅੰਮ੍ਰਿਤਪਾਲ ਸਿੰਘ ਪਾਲੀ ਖ਼ਾਦਿਮ ਦੀ ਅਗਵਾਈ ਹੇਠ ਲੋਕ ਸਾਜ਼ ਵਾਦਨ  ਅਤੇ ਮਲਵਈ ਗਿੱਧਾ ਪੇਸ਼ ਕੀਤਾ ਜਾਵੇਗਾ ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀਮਤੀ ਸੁਰਭੀ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ  ਵਿੱਚ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਮਿਸ ਅਨਮੋਲ ਗਗਨ ਮਾਨ ਹੋਣਗੇ। ਸਮਾਗਮ ਦੀ ਪ੍ਰਧਾਨਗੀ ਮੈਂਬਰ ਪਾਰਲੀਮੈਂਟ ਸ਼੍ਰੀ ਸੰਜੀਵ ਅਰੋੜਾ ਕਰਨਗੇ।

Facebook Comments

Trending

Copyright © 2020 Ludhiana Live Media - All Rights Reserved.