ਪੰਜਾਬੀ

ਐਮ ਪੀ ਵਿਕਰਮਜੀਤ ਸਿੰਘ ਸਾਹਨੀ ਨੇ ਆਈ.ਟੀ.ਆਈ ਦੇ ਅਪਗ੍ਰੇਡੇਸ਼ਨ ਲਈ ਦਿੱਤੇ 1 ਕਰੋੜ ਰੁਪਏ

Published

on

ਲੁਧਿਆਣਾ : ਵਿਕਰਮਜੀਤ ਸਿੰਘ ਸਾਹਨੀ ਰਾਜ ਸਭਾ ਮੈਂਬਰ ਨੇ ਸ਼੍ਰੀ ਡੀ.ਪੀ.ਐਸ. ਖਰਬੰਦਾ ਆਈ.ਏ.ਐਸ ਡਾਇਰੈਕਟਰ ਤਕਨੀਕੀ ਸਿੱਖਿਆ ਸਰਕਾਰ ਪੰਜਾਬ ਦੀ ਮੌਜੂਦਗੀ ਵਿਚ ਆਈ.ਟੀ.ਆਈ ਲੁਧਿਆਣਾ ਵਿਖੇ ਉਦਯੋਗਿਕ ਐਸੋਸੀਏਸ਼ਨਾਂ ਨਾਲ ਗੱਲਬਾਤ ਕੀਤੀ। ਸ: ਚਰਨਜੀਤ ਸਿੰਘ ਵਿਸ਼ਵਕਰਮਾ ਚੇਅਰਮੈਨ ਆਈ.ਟੀ.ਆਈ. ਲੁਧਿਆਣਾ ਨੇ ਸ. ਵਿਕਰਮਜੀਤ ਸਿੰਘ ਸਾਹਨੀ ਨੂੰ ਲੁਧਿਆਣਾ ਆਉਣ ਤੇ ਜੀ ਆਇਆਂ ਕਿਹਾ ਅਤੇ ਲੁਧਿਆਣਾ ਦੇ ਉਦਯੋਗਾਂ ਦੀਆਂ ਲੋੜਾਂ ਨੂੰ ਅੱਗੇ ਰੱਖਿਆ ਅਤੇ ਆਈ.ਟੀ.ਆਈ. ਦੀ ਘਾਟ ਨੂੰ ਉਜਾਗਰ ਕੀਤਾ।

ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਅਤੇ ਸ. ਰਾਜੀਵ ਜੈਨ ਜਨਰਲ ਸਕੱਤਰ ਫੀਕੋ ਨੇ ਕਿਹਾ ਕਿ ਸਾਡੇ ਆਈਟੀਆਈ ਪੁਰਾਣੇ ਮਾਡਲਾਂ ‘ਤੇ ਕੰਮ ਕਰ ਰਹੇ ਹਨ ਜੋ ਉਦਯੋਗ ਨੂੰ ਲੋੜੀਂਦੇ ਹੁਨਰ ਪ੍ਰਦਾਨ ਨਹੀਂ ਕਰ ਪਾ ਰਹੇ । ਉਨ੍ਹਾਂ ਨੇ ਦਸਿਆ ਕਿ ਉਦਯੋਗਾਂ ਨੇ ਤਕਨੀਕੀ ਤੌਰ ‘ਤੇ ਕਿਵੇਂ ਤਰੱਕੀ ਕੀਤੀ ਹੈ, ਅਤੇ ਅਜੇ ਉਦਯੋਗ ਨੂੰ ਪਹਿਲੇ ਦਿਨ ਮਸ਼ੀਨਾਂ ਤੇ ਕੰਮ ਕਰਨ ਵਾਲੇ ਹੁਨਰਮੰਦ ਕਾਮਿਆਂ ਦੀ ਜ਼ਰੂਰਤ ਹੈ, ਉਦਯੋਗ ਕੋਲ ਸਿਖਲਾਈ ਦੇਣ ਲਈ ਸਮਾਂ ਨਹੀਂ ਹੈ।

ਉਦਯੋਗ ਦੀਆਂ ਲੋੜਾਂ ਸੁਣਨ ਤੋਂ ਬਾਅਦ ਸ. ਵਿਕਰਮਜੀਤ ਸਿੰਘ ਸਾਹਨੀ ਰਾਜ ਸਭਾ ਮੈਂਬਰ ਨੇ ਕਿਹਾ ਕਿ ਆਈ.ਟੀ.ਆਈ ਲੁਧਿਆਣਾ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਵਿਸ਼ਵ ਪੱਧਰੀ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਓਹਨਾ ਨੇ ਸ਼ੁਰੂ ਵਿੱਚ ਇਸ ਲਈ 1 ਕਰੋੜ ਦੀ ਗ੍ਰਾਂਟ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਇਹ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਦਿਆਰਥੀਆਂ ਅਤੇ ਉਦਯੋਗਾਂ ਵਿਚਕਾਰ ਪੁਲ ਦਾ ਕੰਮ ਕਰੇਗਾ ਅਤੇ ਹਰ ਸਾਲ ਘੱਟੋ-ਘੱਟ 5000 ਨੌਕਰੀਆਂ ਯਕੀਨੀ ਬਣਾਏਗਾ।

Facebook Comments

Trending

Copyright © 2020 Ludhiana Live Media - All Rights Reserved.