Connect with us

ਪੰਜਾਬ ਨਿਊਜ਼

ਲੁਧਿਆਣਾ ਦੇ ਲਾਡੋਵਾਲ ਬਾਈਪਾਸ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਦੋ ਵਾਰ ਦੇਣਾ ਪਵੇਗਾ ਟੋਲ; ਜਾਣੋ ਕਾਰਨ

Published

on

Motorists passing through Ludhiana's Ladowal bypass will have to pay toll twice; Know the reason

ਲੁਧਿਆਣਾ : ਫਿਰੋਜ਼ਪੁਰ ਰੋਡ ਤੇ ਸੰਗਰੂਰ ਵੱਲੋਂ ਲਾਡੋਵਾਲ ਬਾਈਪਾਸ ਹੁੰਦੇ ਹੋਏ ਜਲੰਧਰ ਜਾਣ ਵਾਲੇ ਵਾਹਨਾਂ ਨੂੰ ਹੁਣ ਲਾਡੋਵਾਲ ਟੋਲ ਪਲਾਜ਼ਾ ਤੋਂ ਪਹਿਲਾਂ ਬਾਈਪਾਸ ’ਤੇ ਜੈਨਪੁਰ ਨੇੜੇ ਨਵੇਂ ਬਣੇ ਟੋਲ ਪਲਾਜ਼ਾ ’ਤੇ ਵੀ ਟੋਲ ਦੇਣਾ ਪਵੇਗਾ। ਨਵੇਂ ਟੋਲ ਪਲਾਜ਼ਾ ’ਤੇ ਵੀ ਵਸੂਲੀ 15 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ। ਅਜਿਹੇ ’ਚ ਜਲੰਧਰ ਵੱਲ ਜਾਣ ਵਾਲਿਆਂ ਨੂੰ ਦੋ ਥਾਵਾਂ ’ਤੇ ਟੋਲ ਦਾ ਬੋਝ ਪਵੇਗਾ।

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਇਸ ਨਵੇਂ ਟੋਲ ਪਲਾਜ਼ਾ ਦੇ ਰੇਟ ਵੀ ਜਾਰੀ ਕਰ ਦਿੱਤੇ ਹਨ। ਇੱਥੇ ਕਾਰ ਚਾਲਕਾਂ ਨੂੰ 35 ਰੁਪਏ ਇਕ ਪਾਸੇ ਦਾ ਟੋਲ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਰੋਡ ਤੋਂ ਲਾਡੋਵਾਲ ਟੋਲ ਪਲਾਜ਼ਾ ਤਕ 18 ਕਿਲੋਮੀਟਰ ਲੰਮਾ ਬਾਈਪਾਸ ਬਣਿਆ ਹੈ। ਇਹ ਬਾਈਪਾਸ ਮਾਰਚ 2021 ’ਚ ਬਣ ਕੇ ਤਿਆਰ ਹੋ ਗਿਆ ਸੀ। ਇਸ ’ਤੇ ਵਾਹਨਾਂ ਦੀ ਆਵਾਜਾਈ ਵੀ ਹੋ ਰਹੀ ਹੈ।

ਜੈਨਪੁਰ ਨੇੜੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਟੋਲ ਪਲਾਜ਼ਾ ਬਣਾਇਆ ਹੈ। ਹਾਲਾਂਕਿ ਇਹ ਵੀ ਅਪ੍ਰੈਲ ’ਚ ਹੀ ਤਿਆਰ ਹੋ ਗਿਆ ਸੀ, ਪਰ ਕਿਸਾਨ ਅੰਦੋਲਨ ਕਾਰਨ ਸ਼ੁਰੂ ਨਹੀਂ ਹੋ ਸਕਿਆ ਸੀ। ਵਾਹਨ ਚਾਲਕ ਹੁਣ ਤਕ ਬਿਨਾਂ ਟੋਲ ਦਿੱਤਿਆਂ ਆਵਾਜਾਈ ਕਰ ਰਹੇ ਸਨ। ਟੋਲ ਪਲਾਜ਼ਾ ਨੂੰ ਚਲਾਉਣ ਵਾਲੀ ਕੰਪਨੀ ਦਾ ਕਹਿਣਾ ਏ ਕਿ ਉਹ 14 ਦਸੰਬਰ ਤਕ ਇੱਥੇ ਕੰਪਿਊਟਰ ਲਾ ਕੇ ਪੂਰਾ ਪ੍ਰਬੰਧ ਕਰ ਦੇਣਗੇ।

ਫਿਰੋਜ਼ਪੁਰ ਰੋਡ ਵੱਲੋਂ ਆਉਣ ਵਾਲਾ ਟਰੈਫਿਕ ਵੇਰਕਾ ਮਿਲਕ ਪਲਾਂਟ ਤੋਂ ਲਾਡੋਵਾਲ ਬਾਈਪਾਸ ’ਤੇ ਮੁੜ ਜਾਵੇਗਾ। ਫਿਰੋਜ਼ਪੁਰ ਰੋਡ ’ਤੇ ਬਣ ਰਹੀ ਐਲੀਵੇਟਿਡ ਰੋਡ ’ਤੇ ਵੇਰਕਾ ਮਿਲਕ ਪਲਾਂਟ ਕੋਲ ਦੋਵੇਂ ਪਾਸੇ ਅਪ ਰੈਂਪ ਅਤੇ ਡਾਊਨ ਰੈਂਪ ਬਣਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੰਗਰੂਰ ਤੇ ਮਾਲੇਰਕੋਟਲਾ, ਗਿੱਲ ਰੋਡ, ਦੁਗਰੀ ਰੋਡ, ਪੱਖੋਵਾਲ ਰੋਡ ਸਮੇਤ ਬੀਆਰਐੱਸ ਨਗਰ, ਸਰਾਭਾ ਨਗਰ, ਹੰਬੜਾ ਰੋਡ ਵੱਲੋਂ ਆਉਣ ਵਾਲੇ ਵਾਹਨ ਵੀ ਇਸ ਬਾਈਪਾਸ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਬਾਈਪਾਸ ਸਾਊਥਰਨ ਬਾਈਪਾਸ ਦੇ ਜ਼ਰੀਏ ਦੋਰਾਹਾ ਨਾਲ ਵੀ ਮਿਲਦਾ ਹੈ।

ਐੱਨਐੱਚਆਈ ਦੇ ਪ੍ਰਾਜੈਕਟ ਡਾਇਰੈਕਟਰ ਕੇਐੱਲ ਸਚਦੇਵਾ ਦਾ ਕਹਿਣਾ ਹੈ ਕਿ ਜਿਨ੍ਹਾਂ ਵਾਹਨਾਂ ’ਚ ਫਾਸਟੈਗ ਨਹੀਂ ਹੋਵੇਗਾ, ਉਨ੍ਹਾਂ ਨੂੰ ਇਸ ਟੋਲ ਪਲਾਜ਼ਾ ’ਤੇ ਵੀ ਦੁੱਗਣਾ ਟੋਲ ਟੈਕਸ ਦੇਣਾ ਪਵੇਗਾ।

 

Facebook Comments

Trending