ਪੰਜਾਬੀ

ਸਪਰਿੰਗ ਡੇਲ ਪਬਲਿਕ ਸਕੂਲ ‘ਚ ਮਨਾਇਆ ਮਾਂ ਦਿਵਸ

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ‘ਮਾਂ ਦਿਵਸ’ ਨੂੰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਦੇ ਚੇਅਰਪਰਸਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਦਾ ਮੁੱਖ ਮਹਿਮਾਨ ਦੇ ਰੂਪ ਵਿੱਚ ਨਿੱਘਾ ਸੁਆਗਤ ਕੀਤਾ ਗਿਆ। ਇਸਦੇ ਨਾਲ ਹੀ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਕਮਲਪ੍ਰੀਤ ਕੌਰ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਤੋਂ ਬਾਅਦ ਸ਼ਬਦ ਗਾਇਨ ਨਾਲ਼ ਸਮਾਗਮ ਨੂੰ ਅੱਗੇ ਤੋਰਿਆ ਗਿਆ।

ਇਸ ਦੌਰਾਨ ਚੇਅਰਪਰਸਨ ਮੈਡਮ ਅਵਿਨਾਸ਼ ਕੌਰ ਵਾਲੀਆ ਦੇ ਜੀਵਨ ਸੰਘਰਸ਼ ਅਤੇ ਕੜੀ ਮਿਹਨਤ ਦੀ ਕਹਾਣੀ ਨੂੰ ਇਕ ਡਾਕਿਊਮੈਂਟਰੀ ‘ਉਮਰਾਂ ਦੇ ਪੈਂਡੇ’ ਜੋ ਕਿ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਸੀ ਨੂੰ ਵੀ ਦਿਖਾਇਆ ਗਿਆ। ਇਸ ਤੋਂ ਬਾਅਦ ਸਕੂਲ ਪੀ.ਪੀ.ਟੀ. ਨਾਲ਼ ਵੀ ਆਏ ਹੋਏ ਮਹਿਮਾਨਾਂ ਨੂੰ ਰੂ- ਬਰੂ ਕਰਵਾਇਆ ਗਿਆ। ਬੱਚਿਆਂ ਦੁਆਰਾ ਪੇਸ਼ ਕੀਤੇ ਸਮੂਹ ਡਾਂਸ ‘ਮਾਂ ਦੀ ਮਮਤਾ’ ਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ।

ਇਸ ਤੋਂ ਬਾਅਦ ਆਏ ਹੋਏ ਸਾਰੇ ਮਹਿਮਾਨਾਂ ਨੇ ਤੰਬੋਲਾ ਖੇਡ ਕੇ ਖ਼ੂਬ ਅਨੰਦ ਮਾਣਿਆ। ਬੱਚਿਆਂ ਦੁਆਰਾ ਪੇਸ਼ ਕੀਤੇ ਭੰਗੜੇ ਨੇ ਤਾਂ ਸਭ ਨੂੰ ਕੀਲ ਕੇ ਹੀ ਰੱਖ ਦਿੱਤਾ। ਆਈਆਂ ਹੋਈਆਂ ਮਾਵਾਂ ਨੇ ‘ਕੁਕਿੰਗ ਮੁਕਾਬਲੇ’ ਦੇ ਵਿੱਚ ਉਹਨਾਂ ਦੁਆਰਾ ਬਣਾਏ ਗਏ ਸੁਆਦਿਸ਼ਟ ਵਿਅੰਜਨਾਂ ਨੂੰ ਡਿਸਪਲੇ ਕਰਕੇ ਆਪਣੀ ਕੁਕਿੰਗ ਦੇ ਜੌਹਰ ਦਿਖਾਏ। ਜੇਤੂ ਮਾਵਾਂ ਨੂੰ ਮਾਸਟਰ ਸ਼ੈਫ ਦੀ ਉਪਾਧੀ ਨਾਲ਼ ਨਿਵਾਜਿਆ ਗਿਆ।

ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਆਪਣੇ ਸੁਨਹਿਰੀ ਸ਼ਬਦਾਂ ਨਾਲ ਸਭ ਨੂੰ ਸੰਬੋਧਿਤ ਕਰਦੇ ਕਿਹਾ ਕਿ ਅਸੀਂ ਕਦੇ ਵੀ ਮਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਨਹੀਂ ਸਕਦੇ ਤੇ ਨਾ ਹੀ ਕਦੇ ‘ਮਾਂ’ ਦਾ ਕਰਜ਼ ਉਤਾਰ ਸਕਦੇ ਹਾਂ। ਮਾਂ ਰੱਬ ਦਾ ਦੂਜਾ ਰੂਪ ਹੈ ਇਸ ਦੀ ਪੂਜਾ ਰੱਬ ਦੀ ਪੂਜਾ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ- ਆਪਣੀ ਮਾਂ ਦੀ ਕਦਰ ਕਰੀਏ ਤੇ ਉਹਨਾਂ ਨੂੰ ਹਮੇਸ਼ਾ ਸਨਮਾਨ ਦਈਏ ਤੇ ਦਿਨ-ਰਾਤ ਉਹਨਾਂ ਦੀ ਸੇਵਾ ਕਰੀਏ।

Facebook Comments

Trending

Copyright © 2020 Ludhiana Live Media - All Rights Reserved.