ਅਪਰਾਧ

ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਸਮੇਤ ਮਾਂ-ਪੁੱਤ ਲਾਪਤਾ

Published

on

ਲੁਧਿਆਣਾ : ਮਹਾਵੀਰ ਨਗਰ ਇਲਾਕੇ ‘ਚੋਂ ਭੇਦਭਰੇ ਹਾਲਾਤਾਂ ‘ਚ ਔਰਤ ਤੇ ਉਸ ਦਾ ਸਾਢੇ 3 ਵਰ੍ਹਿਆਂ ਦਾ ਬੇਟਾ ਲਾਪਤਾ ਹੋ ਗਏ। ਇਸ ਮਾਮਲੇ ‘ਚ ਔਰਤ ਦੇ ਪਤੀ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਉਸ ਦੀ ਪਤਨੀ ਤੇ ਬੇਟੇ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ।

ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਹਾਵੀਰ ਨਗਰ ਦੇ ਵਾਸੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ 38 ਵਰ੍ਹਿਆਂ ਦੀ ਉਸ ਦੀ ਪਤਨੀ ਤੇ ਸਾਢੇ ਤਿੰਨ ਸਾਲ ਦਾ ਪੁੱਤਰ 3 ਮਾਰਚ ਨੂੰ ਘਰ ਦੇ ਕੋਲੋਂ ਹੀ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਏ। ਸੁਰਿੰਦਰ ਮੁਤਾਬਕ ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਘਰ ‘ਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਗਾਇਬ ਸੀ।

ਰਿਸ਼ਤੇਦਾਰਾਂ ਤੇ ਦੋਸਤਾਂ ਕੋਲੋਂ ਪਤਾ ਕਰਨ ਦੇ ਬਾਵਜੂਦ ਅੱਜ ਤਕ ਔਰਤ ਤੇ ਬੱਚੇ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਸੁਰਿੰਦਰ ਨੂੰ ਖ਼ਦਸ਼ਾ ਹੈ ਕਿ ਉਸ ਦੀ ਪਤਨੀ ਤੇ ਬੇਟੀ ਨੂੰ ਕਿਸੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਲੁਕਾ ਕੇ ਰੱਖਿਆ ਹੋਇਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਐੱਫਆਈਆਰ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.