ਪੰਜਾਬੀ

ਸ਼ਹਿਰ ਵਿਚ ਸੇਫ ਸਿਟੀ ਪ੍ਰਾਜੈਕਟ ਤਹਿਤ ਲੱਗੇ ਜ਼ਿਆਦਾਤਰ ਕੈਮਰੇ ਹੋਏ ਬੰਦ

Published

on

ਲੁਧਿਆਣਾ : ਸ਼ਹਿਰ ‘ਚ ਆਏ ਦਿਨ ਲੁੱਟਾਂ ਖੋਹਾਂ, ਕਤਲ ਅਤੇ ਅਗਵਾ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਪਰ ਮੁਲਜ਼ਮ ਪੁਲਸ ਦੇ ਹੱਥ ਨਹੀਂ ਆ ਰਹੇ। ਇਸ ਦੇ ਪਿੱਛੇ ਇਕ ਵੱਡਾ ਕਾਰਨ ਇਹ ਹੈ ਕਿ ਸ਼ਹਿਰ ਵਿਚ ਸੇਫ ਸਿਟੀ ਪ੍ਰਾਜੈਕਟ ਤਹਿਤ ਲੱਗੇ ਜ਼ਿਆਦਾਤਰ ਕੈਮਰੇ ਬੰਦ ਪਏ ਹਨ।

ਪੰਜਾਬ ਸਰਕਾਰ ਨੇ ਸਾਲ 2016 ਵਿੱਚ ਲੁਧਿਆਣਾ ਵਿੱਚ ਪਹਿਲਾ ਸੇਫ ਸਿਟੀ ਪ੍ਰੋਜੈਕਟ ਸ਼ੁਰੂ ਕੀਤਾ ਸੀ। ਇਸ ਤਹਿਤ ਸ਼ਹਿਰ ਵਿਚ 1400 ਤੋਂ ਵੱਧ ਕੈਮਰੇ ਲਗਾਏ ਗਏ ਸਨ। ਇਨ੍ਹਾਂ ਵਿਚੋਂ ਕੁਝ ਕੈਮਰੇ ਅਤਿ-ਆਧੁਨਿਕ ਤਕਨੀਕ ਨਾਲ ਲੈਸ ਸਨ।

ਪੁਲਸ ਲਾਈਨ ਚ ਬਣੇ ਸਰਵਰ ਰੂਮ ਚ ਪੁਲਸ ਸ਼ਹਿਰ ਚ ਹੋ ਰਹੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੀ ਸੀ। ਕੈਮਰੇ ਲਾਉਣ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਪੈਸੇ ਨਹੀਂ ਦਿੱਤੇ। ਪ੍ਰਾਜੈਕਟ ਹੁਣ ਬੰਦ ਹੋਣ ਦੇ ਕੰਢੇ ‘ਤੇ ਹੈ। ਫਿਰੋਜ਼ਪੁਰ ਰੋਡ ‘ਤੇ ਨਿਰਮਾਣ ਕਾਰਜ ਕਾਰਨ ਕੈਮਰੇ ਬੰਦ ਹਨ। ਚੰਡੀਗੜ੍ਹ ਰੋਡ ਤੇ ਲੱਗੇ ਕੈਮਰਿਆਂ ਦੀਆਂ ਬੈਟਰੀਆਂ ਚੋਰੀ ਹੋ ਚੁੱਕੀਆਂ ਹਨ ਅਤੇ ਤਕਨੀਕੀ ਖਰਾਬੀ ਕਾਰਨ ਅੱਧੇ ਦੇ ਕਰੀਬ ਕੈਮਰੇ ਬੰਦ ਹਨ।

ਸਾਲ 2018 ਵਿੱਚ ਪੁਲਿਸ ਨੇ ਯੋਜਨਾ ਬਣਾਈ ਸੀ ਕਿ ਲੋਕਾਂ ਅਤੇ ਉਦਯੋਗਿਕ ਅਦਾਰਿਆਂ ਦੁਆਰਾ ਲਗਾਏ ਗਏ ਕੈਮਰਿਆਂ ਨੂੰ ਸੇਫ ਸਿਟੀ ਪ੍ਰੋਜੈਕਟ ਨਾਲ ਜੋੜਿਆ ਜਾਵੇਗਾ। ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਸ਼ਹਿਰ ਦੇ ਲਗਭਗ 16,000 ਕੈਮਰਿਆਂ ਨੂੰ ਇਸ ਪ੍ਰਾਜੈਕਟ ਨਾਲ ਜੋੜਿਆ ਜਾ ਸਕਦਾ ਹੈ। ਸ਼ਹਿਰ ਵਿੱਚ ਅਪਰਾਧ ਦਾ ਗ੍ਰਾਫ ਲਗਾਤਾਰ ਵੱਧ ਰਿਹਾ ਹੈ। ਚੋਰੀ, ਲੁੱਟ ਅਤੇ ਸਨੈਚਿੰਗ ਵਰਗੀਆਂ ਘਟਨਾਵਾਂ ਰੋਜ਼ਾਨਾ ਆਮ ਹੋ ਗਈਆਂ ਹਨ।

ਹੁਣ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਨਗਰ ਨਿਗਮ ਸ਼ਹਿਰ ਚ ਸੀ ਸੀ ਟੀ ਵੀ ਕੈਮਰੇ ਲਾਉਣ ਜਾ ਰਿਹਾ ਹੈ। ਇਹ ਕੈਮਰੇ ਸ਼ਹਿਰ ਵਿਚ ਚੱਲ ਰਹੇ ਨਿਰਮਾਣ ਕਾਰਜਾਂ, ਸਫਾਈ ਪ੍ਰਬੰਧਾਂ ਅਤੇ ਹੋਰ ਪ੍ਰਬੰਧਾਂ ਦੀ ਨਿਗਰਾਨੀ ਲਈ ਲਗਾਏ ਜਾਣੇ ਹਨ। ਪੁਲਸ ਇਨ੍ਹਾਂ ਕੈਮਰਿਆਂ ਨੂੰ ਆਪਣੇ ਸਰਵਰ ਨਾਲ ਜੋੜ ਕੇ ਸਮਾਜ ਵਿਰੋਧੀ ਅਨਸਰਾਂ ਤੇ ਨਜ਼ਰ ਰੱਖਣ ਦੀ ਵੀ ਯੋਜਨਾ ਬਣਾ ਰਹੀ ਹੈ। ਨਿਗਮ ਇਸ ਪ੍ਰਾਜੈਕਟ ‘ਤੇ 26 ਕਰੋੜ ਰੁਪਏ ਖਰਚ ਕਰਨ ਜਾ ਰਿਹਾ ਹੈ। ਇਸ ਦੇ ਲਈ ਸ਼ਹਿਰ ਚ 7 ਕੰਟਰੋਲ ਰੂਮ ਵੀ ਬਣਾਏ ਜਾਣਗੇ।

 

Facebook Comments

Trending

Copyright © 2020 Ludhiana Live Media - All Rights Reserved.