Connect with us

ਪੰਜਾਬੀ

 ਪੀ ਏ ਯੂ ਸਮਾਰਟ ਸਕੂਲ ‘ਚ ਮੱਛਰਾਂ ਦਾ ਲਾਰਵਾ ਕੀਤਾ ਗਿਆ ਨਸ਼ਟ

Published

on

Mosquito larvae were destroyed in PAU Smart School

ਲੁਧਿਆਣਾ :  ਸਿਵਲ ਸਰਜਨ ਡਾ ਹਿਤਿੰਦਰ ਕੌਰ ਕਲੇਰ ਦੇ ਦਿਸਾ ਨਿਰਦੇਸਾਂ ਤਹਿਤ ਐਟੀ ਲਾਰਵਾਂ ਵਿੰਗ ਦੀਆਂ ਟੀਮਾਂ ਵਲੋ ਲੁਧਿਆਣਾ ਸ਼ਹਿਰ ਦੇ ਏਰੀਏ ਵਿਚ ਘਰ ਘਰ ਜਾ ਕੇ ਲੋਕਾਂ ਨੂੰ ਡੇਗੂ ਤੋ ਬਚਾਅ ਸਬੰਧੀ ਜਾਗਰੁਕ ਕੀਤਾ ਜਾ ਰਿਹਾ ਹੈ।

ਵਿਭਾਗ ਦੀਆਂ ਟੀਮਾਂ ਵਲੋ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਜਾ ਰਿਹਾ ਕਿ ਡੇਗੂ ਅਤੇ ਚਿਕਣਗੁਣੀਆਂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਇਹ ਮੱਛਰ ਦਿਨ ਵੇਲੇ ਕੱਟਦਾ ਹੈ।ਡੇਗੂ ਅਤੇ ਚਿਕਣਗੁਣੀਆਂ ਦੇ ਲੱਛਣਾਂ ਬਾਰੇ ਵੀ ਜਾਗਰੁਕ ਕੀਤਾ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਤੇਜ਼ ਬੁਖਾਰ, ਸਿਰ ਦਰਦ , ਮਾਸ ਪੇਸੀਆ ਵਿਚ ਦਰਦ, ਚਮੜੀ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆ ਅਤੇ ਨੱਕ ਵਿਚੋ ਖੂਨ ਦਾ ਵਗਣਾ ਡੇਗੂ ਦੇ ਲੱਛਣ ਹੋ ਸਕਦੇ ਹਨ।

ਟੀਮਾਂ ਵਲੋ ਲੋਕਾਂ ਨੂੰ ਜਾਗਰੁਕ ਕਰਦਿਆਂ ਬਚਾਅ ਦੇ ਸਾਧਨ ਵੀ ਦੱਸੇ ਜਾ ਰਹੇ ਹਨ, ਜਿਵੇ ਕਿ ਕੂਲਰਾਂ, ਗਮਲਿਆ, ਫਰਿੱਜ਼ਾ ਦੀਆਂ ਟਰੇਆ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਸੁੱਕਰਵਾਰ ਦਾ ਦਿਨ ਕੂਲਰਾਂ ਅਤੇ ਗਮਲਿਆਂ ਆਦਿ ਵਿੱਚੋ ਪਾਣੀ ਕੱਢ ਕੇ ਇਹ ਦਿਨ ਡਰਾਈ ਡੇਅ ਵਜੋ ਮਨਾਇਆ ਜਾਵੇ, ਬੁਖਾਰ ਹੋਣ ਦੀ ਹਾਲਤ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾਵੇ।

ਟੀਮ ਵਲੋ ਕੀਤੇ ਜਾ ਰਹੇ ਸਰਵੇ ਅਨੁਸਾਰ ਅੱਜ ਪੀ ਏ ਯੂ ਸਮਾਰਟ ਸਕੂਲ ਤੋ ਇਲਾਵਾ ਗੋਪਾਲ ਨਗਰ, ਅਰ਼ਜਨ ਨਗਰ, ਘੋੜਾ ਕਾਲੌਨੀ, ਉਪਕਾਰ ਨਗਰ, ਹਰਕ੍ਰਿਸ਼ਨ ਨਗਰ, ਹਾਊਸਸਿੰਗ ਬੋਰਡ ਕਾਲੌਨੀ ਅਤੇ ਜਮਾਲਪੁਰ ਵਿੱਚ ਲਾਰਵਾ ਪਾਇਆ ਗਿਆ ਅਤੇ ਸਿਹਤ ਵਿਭਾਗ ਦੀਆ ਟੀਮ ਵੱਲੋ ਮੌਕੇ ਤੇ ਦਵਾਈ ਪਾ ਕੇ ਲਾਰਵਾਂ ਨਸ਼ਟ ਕੀਤਾ ਗਿਆ।ਟੀਮਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਅਤੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।

Facebook Comments

Trending