ਅਪਰਾਧ

ਫੈਕਟਰੀ ਮਾਲਕ ਦੇ ਸਿਰ ‘ਚ ਰਾਡ ਮਾਰ ਕੇ ਲੁੱਟੇ 9 ਲੱਖ ਤੋਂ ਵੱਧ ਰੁਪਏ

Published

on

ਲੁਧਿਆਣਾ : ਚੀਮਾ ਚੌਕ ਦੇ ਲਾਗੇ ਪੈਂਦੀ ਇੱਕ ਫੈਕਟਰੀ ਦੇ ਮਾਲਕ ਨੂੰ ਨਿਸ਼ਾਨਾ ਬਣਾਉਂਦਿਆਂ ਬਦਮਾਸ਼ ਨੇ ਉਸ ਦੇ ਸਿਰ ਵਿਚ ਰਾਡ ਮਾਰ ਕੇ ਸਾਢੇ 9 ਲੱਖ ਰੁਪਏ ਲੁੱਟ ਲਏ। ਫੱਟੜ ਹਾਲਤ ਵਿਚ ਫੈਕਟਰੀ ਮਾਲਕ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫੈਕਟਰੀ ਮਾਲਕ ਘਰ ਤੋਂ ਫੈਕਟਰੀ ਵੱਲ ਆ ਰਿਹਾ ਸੀ। ਉਹ ਜਿਸ ਤਰ੍ਹਾਂ ਹੀ ਫੈਕਟਰੀ ਦੇ ਗੇਟ ਦੇ ਲਾਗੇ ਪਹੁੰਚਿਆ ਤਾਂ ਬਦਮਾਸ਼ ਨੇ ਉਸ ਦੇ ਸਿਰ ਵਿਚ ਰਾਡ ਮਾਰੀ ਅਤੇ ਸਾਢੇ 9ਲੱਖ ਰੁਪਏ ਲੁੱਟ ਲਏ। ਭੀੜਭਾੜ ਵਾਲੇ ਇਲਾਕੇ ਵਿੱਚ ਵਾਪਰੀ ਇਸ ਵਾਰਦਾਤ ਤੋਂ ਬਾਅਦ ਆਲੇ ਦੁਆਲੇ ਦਹਿਸ਼ਤ ਦਾ ਮਾਹੌਲ ਹੈ।

ਜਾਣਕਾਰੀ ਤੋਂ ਬਾਅਦ ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀ ਅਤੇ ਥਾਣਾ ਮੋਤੀ ਨਗਰ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ। ਪੁਲਿਸ ਨੇ ਫੈਕਟਰੀ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਦੇ ਮੁਤਾਬਕ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ।

Facebook Comments

Trending

Copyright © 2020 Ludhiana Live Media - All Rights Reserved.