ਪੰਜਾਬੀ

ਲੋਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਹੋਰ ਕੈਂਪ ਲਗਾਏ ਜਾਣਗੇ – ਰੁਪਿੰਦਰ ਕੌਰ ਸਰਾਂ ਐਸ.ਪੀ.

Published

on

ਜਗਰਾਉਂ/ਲੁਧਿਆਣਾ :  ਪੰਜਾਬ ਸਰਕਾਰ ਵੱਲੋ ਆਮ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਪੈਡਿੰਗ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਨਿਪਟਾਉਣ ਲਈ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ, ਚੰਡੀਗੜ ਦੇ ਦਿਸਾਂ-ਨਿਰਦੇਸਾਂ ਤਹਿਤ ਸ੍ਰੀ ਦੀਪਕ ਹਿਲੋਰੀ, ਆਈ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਦੀ ਸੁਚੱਜੀ ਰਹਿਣਨੁਮਾਈ ਹੇਠ ਜਿਲਾ ਲੁਧਿਆਣਾ (ਦਿਹਾਤੀ) ਵਿਖੇ ਰੁਪਿੰਦਰ ਕੌਰ ਸਰਾਂ, ਪੀ.ਪੀ.ਐਸ., ਐਸ.ਪੀ. ਸ਼ਪੈਸ਼ਲ ਬ੍ਰਾਂਚ, ਲੁਧਿਆਣਾ (ਦਿਹਾਤੀ) ਨੇ ਆਪਣੀ ਟੀਮ ਸਮੇਤ ਜਿਲਾ ਲੁਧਿਆਣਾ (ਦਿਹਾਤੀ) ਵਿਖੇ ਦਰਖਾਸਤਾਂ ਦੇ ਨਿਪਟਾਰੇ ਸਬੰਧੀ ਅੱਜ ਵਿਸ਼ੇਸ ‘ਰਾਹਤ ਕੈਪ’ ਦਾ ਆਯੋਜਨ ਕੀਤਾ ਗਿਆ।

ਸਬ-ਡਵੀਜਨ ਜਗਰਾਉਂ ਦੀ ਪੁਲਿਸ ਲਾਈਨ, ਲੁਧਿਆਣਾ (ਦਿਹਾਤੀ) ਵਿਖੇ, ਸਬ-ਡਵੀਜਨ ਦਾਖਾ ਦੇ ਡਾ. ਬੀ.ਆਰ.ਅੰਬੇਦਕਰ ਭਵਨ ਦਾਖਾ ਵਿਖੇ, ਸਬ-ਡਵੀਜਨ ਰਾਏਕੋਟ ਦੇ ਦਫਤਰ ਡੀ.ਐਸ.ਪੀ. ਰਾਏਕੋਟ ਵਿਖੇ ਲੋਕਾਂ ਦੀ ਸਹੂਲਤ ਦੇ ਮੱਦੇਨਜਰ ਲੋਕਾਂ ਦੇ ਬੈਠਣ ਲਈ ਚੰਗੇ ਪ੍ਰਬੰਧ ਕੀਤੇ ਗਏ ਅਤੇ ਚਾਹ-ਪਾਣੀ ਦੀ ਵਿਵਸਥਾ ਵੀ ਕੀਤੀ ਗਈ।

ਇਸ ਵਿਸ਼ੇਸ ਕੈਂਪ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਵੱਲੋ ਵਿਸ਼ੇਸ ਧਿਆਨ ਨਾਲ ਸੁਣਕੇ ਮੌਕੇ ‘ਤੇ ਸੁਲਝਾਉਂਦੇ ਹੋਏ ਯੋਗ ਹੱਲ ਕੱਢੇ ਗਏ। ਇਸ ਵਿਸ਼ੇਸ ਕੈਂਪ ਦੌਰਾਨ ਮੈਟਰੀਮੋਨੀਅਲ ਨਾਲ ਸਬੰਧਿਤ ਦਰਖਾਸਤਾਂ, ਜਮੀਨੀ ਜਾਇਦਾਦ, ਪੈਸੇ ਦੇ ਲੈਣ ਦੇਣ ਸਬੰਧੀ ਅਤੇ ਹੋਰ ਲੜਾਈ ਝਗੜੇ ਨਾਲ ਸਬੰਧਤ ਕਰੀਬ 250 ਦਰਖਾਸਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ। ਪੁਲਿਸ ਵਿਭਾਗ ਦੇ ਇਸ ਉਪਰਾਲੇ ਦੀ ਲੋਕਾਂ ਵੱਲੋ ਸ਼ਲਾਘਾ ਕੀਤੀ ਜਾ ਰਹੀ ਹੈ।

ਰੁਪਿੰਦਰ ਕੌਰ ਸਰਾਂ, ਪੀ.ਪੀ.ਐਸ, ਐਸ.ਪੀ. ਸ਼ਪੈਸ਼ਲ ਬ੍ਰਾਂਚ, ਲੁਧਿਆਣਾ (ਦਿਹਾਤੀ) ਵੱਲੋ ਦੱਸਿਆ ਗਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਲਈ ਆਉਣ ਵਾਲੇ ਸਮੇਂ ਦੌਰਾਨ ਵੀ ਅਜਿਹੇ ਕੈਂਪ ਲਗਾਏ ਜਾਣਗੇ।

Facebook Comments

Trending

Copyright © 2020 Ludhiana Live Media - All Rights Reserved.