Connect with us

ਪੰਜਾਬ ਨਿਊਜ਼

ਡੇਅਰੀ ਕਿਸਾਨਾਂ ਲਈ ਵੈਟਰਨਰੀ ਯੂਨੀਵਰਸਿਟੀ ਵਿਖੇ ਮਹੀਨਾਵਾਰ ਸੈਮੀਨਾਰ

Published

on

Monthly Seminar for Dairy Farmers at Veterinary University

ਲੁਧਿਆਣਾ : ਡੇਅਰੀ ਕਿਸਾਨਾਂ ਲਈ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਮਹੀਨਾਵਾਰ ਸੈਮੀਨਾਰ ਕਿਸਾਨ ਸੂਚਨਾ ਕੇਂਦਰ ਵਿਖੇ ਕਰਵਾਇਆ ਗਿਆ। ਇਸ ‘ਚ ਪ੍ਰੋਗ੍ਰੈਸਿਵ ਲਾਈਵ ਸਟਾਕ ਫਾਰਮਰਜ਼ ਐਸੋਸੀਏਸ਼ਨ ਨਾਲ ਜੁੜੇ 45 ਕਿਸਾਨਾਂ ਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਮੁਖੀ ਵੈਟਰਨਰੀ ਪਸਾਰ ਸਿੱਖਿਆ ਵਿਭਾਗ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਕਿਸਾਨਾਂ ਦਾ ਸਵਾਗਤ ਕੀਤਾ।

ਡਾ. ਸ਼ਰਮਾ ਨੇ ਦੱਸਿਆ ਕਿ ਵੈਟਰਨਰੀ ਮੈਡੀਸਨ ਵਿਭਾਗ ਦੇ ਮੁਖੀ ਡਾ. ਅਸ਼ਵਨੀ ਕੁਮਾਰ ਨੇ ਪਸ਼ੂਆਂ ‘ਚ ਧਾਤਾਂ ਦੇ ਅਸੰਤੁਲਨ ਕਾਰਨ ਹੁੰਦੀਆਂ ਬਿਮਾਰੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਵਧੇਰੇ ਬਿਮਾਰੀਆਂ ਜਾਣਕਾਰੀ ਦੀ ਘਾਟ ਕਾਰਨ ਹੁੰਦੀਆਂ ਹਨ। ਉਨ੍ਹਾਂ ਨੇ ਦੁਧਾਰੂ ਪਸ਼ੂਆਂ ਨੂੰ ਵੱਖੋ-ਵੱਖਰੇ ਸਮਿਆਂ ‘ਤੇ ਕੈਲਸ਼ੀਅਮ ਦੇਣ ਦੀਆਂ ਲੋੜਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਤਰਲ ਕੈਲਸ਼ੀਅਮ ਨਹੀਂ ਦੇਣਾ ਚਾਹੀਦਾ। ਪਸ਼ੂਆਂ ਨੂੰ ਅਮੋਨੀਅਮ ਕਲੋਰਾਈਡ ਦੇ ਕੇ ਸੂਏ ਤੋਂ ਪਹਿਲਾਂ ਬੁਖ਼ਾਰ ਤੋਂ ਬਚਾਇਆ ਜਾ ਸਕਦਾ ਹੈ |

ਡਾ. ਪਰਮਿੰਦਰ ਸਿੰਘ ਨੇ ਪਸ਼ੂਆਂ ‘ਚ ਧਾਤਾਂ ਦੀਆਂ ਲੋੜਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਹਰੇਕ ਪਸ਼ੂ ਨੂੰ ਇਸ ਦੀ ਵੱਖੋ-ਵੱਖਰੀ ਲੋੜ ਹੈ। ਉਨ੍ਹਾਂ ਨੇ ਪਸ਼ੂ ਖ਼ੁਰਾਕ ਦੀ ਲਾਗਤ ਨੂੰ ਸਹੀ ਰੱਖਣ ਵਾਸਤੇ ਕਈ ਨੁਕਤੇ ਸਾਂਝੇ ਕੀਤੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਕਿਸਾਨ ਪਸ਼ੂਆਂ ਦੀ ਫੀਡ, ਪਾਣੀ, ਚਾਰਿਆਂ ਦਾ ਅਚਾਰ ਤੇ ਧਾਤਾਂ ਦਾ ਚੂਰਾ ਯੂਨੀਵਰਸਿਟੀ ਤੋਂ ਜਾਂਚ ਕਰਵਾ ਸਕਦੇ ਹਨ ਤਾਂ ਜੋ ਉਸ ਦੀ ਗੁਣਵੱਤਾ ਪਤਾ ਲੱਗ ਸਕੇ।

Facebook Comments

Trending