Connect with us

Uncategorized

ਪੰਜਾਬ ’ਚ 17 ਦਿਨ ਪਹਿਲਾਂ ਪੁੱਜਾ ਮੌਨਸੂਨ, ਅਗਲੇ ਦੋ ਦਿਨ ਬਾਰਿਸ਼ ਦੀ ਸੰਭਾਵਨਾ

Published

on

Monsoon arrives in Punjab 17 days ago

ਲੁਧਿਆਣਾ : ਮੌਨਸੂਨ ਨੇ 17 ਦਿਨ ਪਹਿਲਾਂ ਹੀ ਪੰਜਾਬ ‘ਚ ਦਸਤਕ ਦੇ ਦਿੱਤੀ ਹੈ। ਮੌਨਸੂਨ ਦੇ ਛੇਤੀ ਆਗਮਨ ’ਤੇ ਮੌਸਮ ਵਿਗਿਆਨੀ ਵੀ ਹੈਰਾਨ ਹਨ। ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਡਾ. ਕੇਕੇ ਗਿੱਲ ਅਨੁਸਾਰ ਮੌਨਸੂਨ ਹਰਿਆਣੇ ਤੋਂ ਹੁੰਦਾ ਹੋਇਆ ਪੰਜਾਬ ਵਿਚ ਦਸਤਕ ਦਿੰਦਾ ਹੈ ਪਰ ਇਸ ਵਾਰ ਉੱਤਰ ਪ੍ਰਦੇਸ਼ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਪੁੱਜਾ ਹੈ। ਐਤਵਾਰ ਨੂੰ ਲੁਧਿਆਣਾ, ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਹੋਈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਮੌਨਸੂਨ 13 ਜੂਨ ਨੂੰ ਹੀ ਪੰਜਾਬ ਵਿਚ ਪੁੱਜ ਗਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਇਕ-ਦੋ ਵਾਰ 15 ਜੂਨ ਨੂੰ ਮੌਨਸੂਨ ਪੰਜਾਬ ਪੁੱਜਾ ਸੀ। ਇਕ ਹਫ਼ਤਾ ਪਹਿਲਾਂ ਤਕ ਇਹ ਪੇਸ਼ੀਨਗੋਈ ਸੀ ਕਿ ਮੌਨਸੂਨ 30 ਜੂਨ ਜਾਂ ਫਿਰ ਜੁਲਾਈ ਦੇ ਪਹਿਲੇ ਹਫ਼ਤੇ ’ਚ ਪੰਜਾਬ ਵਿਚ ਦਾਖ਼ਲ ਹੋਵੇਗਾ। ਇਸ ਵਾਰ ਪ੍ਰੀ-ਮੌਨਸੂਨ ਵੀ ਜੂਨ ਦੇ ਪਹਿਲੇ ਹਫ਼ਤੇ ਹੀ ਸ਼ੁਰੂ ਹੋ ਗਿਆ ਸੀ। ਅਮੂਮਨ ਪ੍ਰੀ-ਮੌਨਸੂਨ ਦੀ ਸ਼ੁਰੂਆਤ ਜੂਨ ਦੇ ਤੀਜੇ ਹਫ਼ਤੇ ਵਿਚ ਹੁੰਦੀ ਹੈ।

ਡਾ. ਗਿੱਲ ਨੇ ਕਿਹਾ ਕਿ ਐਤਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਮੌਨਸੂਨ ਦੀ ਬਾਰਿਸ਼ ਹੋਈ। 14 ਜੂਨ ਨੂੰ ਵੀ ਸੂਬੇ ਵਿਚ ਬਾਰਿਸ਼ ਹੋਵੇਗੀ ਜਦਕਿ 15 ਜੂਨ ਨੂੰ ਕਈ ਥਾਈਂ ਤੇਜ਼ ਹਵਾਵਾਂ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਨਸੂਨ ਦੇ ਛੇਤੀ ਆਉਣ ਨਾਲ ਝੋਨੇ ਦੇ ਕਾਸ਼ਤਕਾਰਾਂ ਨੂੰ ਫ਼ਾਇਦਾ ਹੋਵੇਗਾ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਦੀ ਪੇਸ਼ੀਨਗੋਈ ਅਨੁਸਾਰ ਅੰਮ੍ਰਿਤਸਰ ਵਿਚ 15 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਤੇ ਦਿਨ ਦਾ ਤਾਪਮਾਨ 32.5 ਡਿਗਰੀ ਸੈਲਸੀਅਸ ਰਿਹਾ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਸੱਤ ਡਿਗਰੀ ਘੱਟ ਰਿਹਾ ਜਦਕਿ ਘੱਟੋ-ਘੱਟ ਤਾਪਮਾਨ 22.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡੇ ਵਿਚ 2.9 ਮਿਲੀਮੀਟਰ ਬਾਰਿਸ਼ ਦਰਜ ਹੋਈ ਜਦਕਿ ਵੱਧ ਤੋਂ ਵੱਧ ਤਾਪਮਾਨ 29.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 11 ਡਿਗਰੀ ਸੈਲਸੀਅਸ ਘੱਟ ਰਿਹਾ। ਉਧਰ ਘੱਟੋ-ਘੱਟ ਤਾਪਮਾਨ 22.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਲੁਧਿਆਣੇ ਵਿਚ 15 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਜਦਕਿ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਘੱਟ ਸੀ। ਘੱਟੋ-ਘੱਟ ਤਾਪਮਾਨ 23.6 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਸੀ। ਪਟਿਆਲੇ ਵਿਚ 1.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਜਦਕਿ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ ਚਾਰ ਡਿਗਰੀ ਘੱਟ ਰਿਹਾ। ਘੱਟੋ-ਘੱਟ ਤਾਪਮਾਨ 23.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਦੋ ਡਿਗਰੀ ਘੱਟ ਸੀ।

Facebook Comments

Advertisement

ਤਾਜ਼ਾ

Powercom's 1912 complaint center causes trouble for Ludhiana consumers Powercom's 1912 complaint center causes trouble for Ludhiana consumers
ਪੰਜਾਬ ਨਿਊਜ਼2 mins ago

ਲੁਧਿਆਣਾ ਦੇ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ Powercom ਦਾ 1912 ਸ਼ਿਕਾਇਤ ਕੇਂਦਰ

ਸ਼ਹਿਰ ਲਈ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਸ਼ਿਕਾਇਤ ਕੇਂਦਰ ਲਿਆਉਣ ਦੀ ਦੁਚਿੱਤੀ ਆਈ ਹੈ। ਇਸ ਦਾ ਅੰਦਾਜ਼ਾ ਇਸ ਗੱਲ...

Ethiopian Ambassador Dr. Teejita Mulugeta along with her family witnessed Virasat-e-Khalsa Ethiopian Ambassador Dr. Teejita Mulugeta along with her family witnessed Virasat-e-Khalsa
ਇੰਡੀਆ ਨਿਊਜ਼26 mins ago

ਇਥੋਪੀਆ ਦੀ ਰਾਜਦੂਤ ਡਾ. ਤੀਜ਼ੀਤਾ ਮੁਲੂਗੇਟਾ ਨੇ ਪਰਿਵਾਰ ਸਮੇਤ ਕੀਤੇ ਵਿਰਾਸਤ-ਏ-ਖਾਲਸਾ ਦੇ ਦੀਦਾਰ

ਸ੍ਰੀ ਅਨੰਦਪੁਰ ਸਾਹਿਬ : ਭਾਰਤ ਵਿਚ ਇਥੋਪੀਆ ਦੀ ਰਾਜਦੂਤ ਡਾ. ਤੀਜ਼ੀਤਾ ਮੁਲੂਗੇਟਾ ਨੇ ਆਪਣੇ ਪਰਿਵਾਰ ਸਮੇਤ ਸੰਸਾਰ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੇ...

Farmers' Parlor Parliament continues on 7th day Farmers' Parlor Parliament continues on 7th day
ਇੰਡੀਆ ਨਿਊਜ਼32 mins ago

7ਵੇਂ ਦਿਨ ਵੀ ਕਿਸਾਨਾਂ ਦੀ ਪੈਰਲਰ ਸੰਸਦ ਜਾਰੀ

ਜਿੱਥੇ ਕਿਸਾਨਾਂ ਨੂੰ ਦਿੱਲੀ ਬਾਰਡਰਾਂ ‘ਤੇ ਡਟੇ 9 ਮਹੀਨੇ ਹੋ ਚੁੱਕੇ ਹਨ ਉੱਥੇ ਹੀ ਹੁਣ ਖੇਤੀ ਕਾਨੂੰਨ ਰੱਦ ਕਰਵਾਉਣ ਲਈ...

Police rushed gangster Preet Sekhon hospital before produced in court Police rushed gangster Preet Sekhon hospital before produced in court
ਪੰਜਾਬ ਨਿਊਜ਼43 mins ago

ਅਦਾਲਤ ’ਚ ਪੇਸ਼ ਕਰਨ ਤੋਂ ਪਹਿਲਾਂ ਗੈਂਗਸਟਰ ਪ੍ਰੀਤ ਸੇਖੋਂ ਨੂੰ ਹਸਪਤਾਲ ਲੈ ਕੇ ਪਹੁੰਚੀ ਪੁਲਸ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੰਜਾਬ ਪੁਲਸ ਵੱਲੋਂ ਅਜਨਾਲਾ ਦੇ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂਗਸਟਰ ਪ੍ਰੀਤ ਸੇਖੋਂ ਸਮੇਤ...

Deputy Commissioner reviews development works in Patiala Deputy Commissioner reviews development works in Patiala
ਪੰਜਾਬ ਨਿਊਜ਼46 mins ago

ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਪਟਿਆਲਾ : ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਵਿਰਾਸਤੀ ਸ਼ਹਿਰ ਪਟਿਆਲਾ ਦੇ ਵਿਆਪਕ ਵਿਕਾਸ ਨੂੰ ਯਕੀਨੀ ਅਤੇ ਸਮਾਂਬੱਧ ਬਣਾਉਣ ਦੇ ਯਤਨਾਂ...

Shutting down low-capacity plants could save Rs 5,000 crore Shutting down low-capacity plants could save Rs 5,000 crore
ਪੰਜਾਬ ਨਿਊਜ਼1 hour ago

ਘੱਟ ਸਮਰੱਥਾ ਵਾਲੇ ਪਲਾਂਟ ਬੰਦ ਕਰਕੇ ਹੋ ਸਕਦੀ ਹੈ 5 ਹਜ਼ਾਰ ਕਰੋੜ ਦੀ ਬਚਤ

ਪਟਿਆਲਾ : ਪੰਜਾਬ ਵਿਚ ਘੱਟ ਕੁਸ਼ਲਤਾ ਵਾਲੇ ਤਾਪ ਘਰਾਂ ਨੂੰ ਬੰਦ ਕਰ ਕੇ ਆਉਣ ਵਾਲੇ 5 ਸਾਲਾਂ ਵਿਚ ਘੱਟੋ ਘੱਟ...

Rahul meets Speaker Rana KP, discusses 2022 Assembly elections Rahul meets Speaker Rana KP, discusses 2022 Assembly elections
ਪੰਜਾਬ ਨਿਊਜ਼2 hours ago

ਰਾਹੁਲ ਨੂੰ ਮਿਲੇ ਸਪੀਕਰ ਰਾਣਾ ਕੇਪੀ, 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਈ ਚਰਚਾ

ਚੰਡੀਗਡ਼੍ਹ : ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ...

Workers distribute bottles of liquor after Navjot Sidhu's coronation ceremony Workers distribute bottles of liquor after Navjot Sidhu's coronation ceremony
ਪੰਜਾਬ ਨਿਊਜ਼2 hours ago

ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਰੋਹ ਤੋਂ ਬਾਅਦ ਵਰਕਰਾਂ ਨੇ ਵੰਡੀਆਂ ਸ਼ਰਾਬ ਦੀਆਂ ਬੋਤਲਾਂ

ਪੰਜਾਬ ਕਾਂਗਰਸ ਮੁਖੀ ਨਵਜੋਤ ਸਿੰਘ ਸਿੱਧੂ ਦੇ ਚੰਡੀਗੜ੍ਹ ਵਿੱਚ ਤਾਜਪੋਸ਼ੀ ਕਰਨ ਵਾਲੇ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ...

Bains resigns as party president and MLA: SS Bains resigns as party president and MLA: SS
ਪੰਜਾਬੀ2 hours ago

ਬੈਂਸ ਪਾਰਟੀ ਪ੍ਰਧਾਨ ਤੇ ਵਿਧਾਇਕ ਅਹੁਦੇ ਤੋਂ ਦੇਣ ਅਸਤੀਫ਼ਾ : ਐੱਸਐੱਸ

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਲੁਧਿਆਣਾ ਪੁਲਿਸ ਨੂੰ ਗਿਫ਼੍ਤਾਰ ਕਰਨਾ ਚਾਹੀਦਾ ਹੈ।...

Big relief to Ludhiana industry, Powercom withdraws full year fine Big relief to Ludhiana industry, Powercom withdraws full year fine
ਪੰਜਾਬ ਨਿਊਜ਼3 hours ago

ਲੁਧਿਆਣਾ ਉਦਯੋਗ ਨੂੰ ਮਿਲੀ ਵੱਡੀ ਰਾਹਤ , ਪਾਵਰਕਾਮ ਨੇ ਪੂਰੇ ਸਾਲ ਦਾ ਜ਼ੁਰਮਾਨਾ ਲਿਆ ਵਾਪਸ

ਸ਼ਹਿਰ ਦੇ ਉਦਯੋਗਾਂ ਲਈ ਖੁਸ਼ਖਬਰੀ। ਪਾਵਰਕਾਮਾ ਨੇ ਜ਼ਿਆਦਾ ਵਰਤੋਂ ਲਈ ਕੁਝ ਦਿਨਾਂ ਦੀ ਬਜਾਏ ਉਦਯੋਗ ‘ਤੇ ਪੂਰੇ ਸਾਲ ਦਾ ਜ਼ੁਰਮਾਨਾ...

Ahibab Grewal appointed Punjab Spokesman of AAP Ahibab Grewal appointed Punjab Spokesman of AAP
ਪੰਜਾਬੀ3 hours ago

ਅਹਿਬਾਬ ਗਰੇਵਾਲ ‘ਆਪ’ ਦੇ ਪੰਜਾਬ ਸਪੋਕਸਮੈਨ ਨਿਯੁਕਤ

ਲੁਧਿਆਣਾ :  ਆਮ ਆਦਮੀ ਪਾਰਟੀ ਵੱਲੋਂ ਬੀਤੀ ਦੇਰ ਰਾਤ ਸੰਗਠਨ ‘ਚ ਵਾਧਾ ਕੀਤਾ ਗਿਆ। ਇਸ ਤਹਿਤ ਪਾਰਟੀ ਵੱਲੋਂ ਪੰਜਾਬ ਦੇ...

Now all electricity consumers in Punjab will have pre-paid meters Now all electricity consumers in Punjab will have pre-paid meters
ਪੰਜਾਬ ਨਿਊਜ਼3 hours ago

ਹੁਣ ਪੰਜਾਬ ‘ਚ ਸਭ ਬਿਜਲੀ ਖ਼ਪਤਕਾਰਾਂ ਦੇ ਪ੍ਰੀ-ਪੇਡ ਹੋਣਗੇ ਮੀਟਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਮੁੱਚੇ ਬਿਜਲੀ ਖ਼ਪਤਕਾਰਾਂ ਦੇ ਮੀਟਰ 31 ਮਾਰਚ 2026 ਤੱਕ ਪ੍ਰੀ-ਪੇਡ ਹੋ ਜਾਣਗੇ। ਇਹ ਫ਼ੈਸਲਾ ਸਿਰਫ...

Trending