Connect with us

ਇੰਡੀਆ ਨਿਊਜ਼

Google ਦੀ ਜੇਬ ‘ਚੋਂ ਆਸਟ੍ਰੇਲੀਆਈ ਮੀਡੀਆ ਨੇ ਕੱਢਾ ਲਏ ਪੈਸੇ

Published

on

Money laundered by Australian media from Google's pocket

ਮਿਲੀ ਜਾਣਕਾਰੀ ਅਨੁਸਾਰ ਇਸ ਲਈ ਆਸਟ੍ਰੇਲੀਆ ਵਿਚ ਆਖਰੀ ਵੇਲੇ ਤੱਕ ਅੜੇ ਰਹਿਣ ਦੇ ਬਾਵਜੂਦ ਗੂਗਲ ਨੇ ‘ਰੂਪਟ ਮਰਡੋਕ’ ਦੀ ਕੰਪਨੀ ‘ਨਿਊਜ਼ਕਾਰਪ’ ਦੀਆਂ ਖਬਰਾਂ ਦਿਖਾਉਣ ਦੇ ਬਦਲੇ ਉਸ ਨੂੰ ਪੇਮੈਂਟ ਦੇਣੀ ਮਨਜ਼ੂਰ ਕਰ ਲਈ ਹੈ। ਤਕਨਾਲੋਜੀ ਕੰਪਨੀਆਂ ਨੂੰ ਹੌਲੀ-ਹੌਲੀ ਸਮਝ ਆ ਰਹੀ ਹੈ ਕਿ ਉਹ ਦੁਨੀਆ ਨੂੰ ਭਾਵੇਂ ਬਦਲ ਰਹੀਆਂ ਹੋਣ ਪਰ ਉਨ੍ਹਾਂ ਨੂੰ ਇਨ੍ਹਾਂ ਨੂੰ ਚਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ ਹੁਣ ਤੱਕ ਅੜਿਆ ਹੋਇਆ ਹੈ ਬਲਕਿ ਉਸ ਨੇ ਆਸਟ੍ਰੇਲੀਆਈ ਸਰਕਾਰ ਦੇ ਦਬਾਅ ਦਾ ਜਵਾਬ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ। ਫੇਸਬੁੱਕ ਨੇ 2 ਦਿਨ ਪਹਿਲਾਂ ਉਥੇ ਆਪਣੇ ਪਲੇਟਫਾਰਮ ‘ਤੇ ਪਬਲਿਸ਼ਰਸ ਦੇ ਨਿਊਜ਼ਲਿੰਕ ਨੂੰ ਰੋਕ ਕੇ ਇਕ ਤਰ੍ਹਾਂ ਨਾਲ ਨਿਊਜ਼ ਬਲੈਕਆਊਟ ਕਰ ਦਿੱਤਾ।ਜਿਕਰਯੋਗ ਹੈ ਕਿ ਮੌਸਮ ਵਿਭਾਗ, ਹੈਲਥ ਡਿਪਾਰਟਮੈਂਟਫਾਇਰ ਸਰਵਿਸ, ਐਮਰਜੈਂਸੀ ਅਤੇ ਕ੍ਰਾਈਸਿਸ ਸਰਵਿਸਜ ਦੇ ਪੋਸਟ ਵੀ ਡਿਲੀਟ ਕਰ ਦਿੱਤੇ। ਹਾਲਾਂਕਿ ਫੇਸਬੁੱਕ ‘ਤੇ ਦਬਾਅ ਵੱਧਦਾ ਜਾ ਰਿਹਾ ਹੈ ਅਤੇ ਲੱਗਦਾ ਹੈ ਕਿ ਉਸ ਨੂੰ ਗੂਗਲ ਦੀ ਰਾਹ ‘ਤੇ ਚੱਲਣਾ ਹੀ ਪਵੇਗਾ।

ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਨਿਊਜ਼ ਪਬਲਿਸ਼ਰਸ ਗੂਗਲ ਅਤੇ ਫੇਸਬੁੱਕ ਸਣੇ ਇੰਟਰਨੈੱਟ ਦਿੱਗਜਾਂ ਤੋਂ ਆਪਣੇ ਕੰਟੈਂਟ ਦੀ ਕੀਮਤ ਮੰਗਦੇ ਆ ਰਹੇ ਹਨ ਕਿਉਂਕਿ ਗੂਗਲ ਅਤੇ ਫੇਸਬੁੱਕ ਹੀ ਇੰਟਰਨੈੱਟ ਵਿਚ ਸਭ ਤੋਂ ਵੱਡਾ ਨਿਊਜ਼ ਡਿਸਟ੍ਰੀਬਿਊਟਰਸ ਹੈ। ਇਸ ਲਈ ਉਨ੍ਹਾਂ ‘ਤੇ ਪਬਲਿਸ਼ਰਸ ਨੂੰ ਪੈਸੇ ਦੇਣ ਦਾ ਦਬਾਅ ਵੱਧਦਾ ਜਾ ਰਿਹਾ ਹੈ। ਨਿਊਜ਼ ਸਾਈਟਸ ਦਾ ਲਗਭਗ 80 ਫੀਸਦੀ ਟ੍ਰੈਫਿਕ ਇਥੋਂ ਆਉਂਦਾ ਹੈ। ਇਸ ਲਈ ਗੂਗਲ ਅਤੇ ਫੇਸਬੁੱਕ ਦਾ ਤਰਕ ਸੀ ਕਿ ਉਹ ਨਿਊਜ਼ ਪਬਲਿਸ਼ਰਸ ਨੂੰ ਵੱਧ ਤੋਂ ਵੱਧ ਰੀਚ ਦੇ ਰਹੇ ਹਨ ਇਸ ਲਈ ਪਬਲਿਸ਼ਰਸ ਨੂੰ ਆਪਣੇ ਕੰਟੈਂਟ ਦੀ ਕੀਮਤ ਨਹੀਂ ਮੰਗਣੀ ਚਾਹੀਦੀ। ਜਦਕਿ ਪਬਲਿਸ਼ਰਸ ਦਾ ਕਹਿਣਾ ਹੈ ਕਿ ਨਿਊਜ਼ ਪ੍ਰੋਡਿਊਸ ਕਰਨ ਦਾ ਸਾਰਾ ਖਰਚ ਉਹ ਕਰਦੇ ਹਨ। ਇਹ ਉਨ੍ਹਾਂ ਦਾ ਪ੍ਰੋਡੱਕਟ ਹੁੰਦਾ ਹੈ ਪਰ ਉਨ੍ਹਾਂ ਦੀਆਂ ਖਬਰਾਂ ਦੇ ਲਿੰਕ ਆਪਣੇ ਇਥੇ ਪਾ ਕੇ ਇਸ਼ਤਿਹਾਰ ਤੋਂ ਅਰਬਾਂ ਡਾਲਰ ਦੀ ਕਮਾਈ ਕਰਨ ਵਾਲੇ ਗੂਗਲ ਅਤੇ ਫੇਸਬੁੱਕ ਉਨ੍ਹਾਂ ਨੂੰ ਇਕ ਪੈਸਾ ਵੀ ਨਹੀਂ ਦਿੰਦੇ। ਇਸ ਮਾਮਲੇ ਵਿਚ ਪਿਛਲੇ ਕੁਝ ਸਾਲ ਤੋਂ ਨਿਊਜ਼ ਪਬਲਿਸ਼ਰਸ ਅਤੇ ਇੰਟਰਨੈੱਟ ਕੰਪਨੀਆਂ ਵਿਚਾਲੇ ਸੌਦੇਬਾਜ਼ੀ ਵੀ ਚੱਲ ਰਹੀ ਸੀ।

 

Facebook Comments

Trending