ਪੰਜਾਬੀ
Mom-to-be ਆਲੀਆ ਭੱਟ ਦਾ ਹੋਇਆ ਬੇਬੀ ਸ਼ਾਵਰ, ਸਿੰਪਲ ਲੁੱਕ ਨੇ ਲੁੱਟੀ ਮਹਿਫ਼ਲ
Published
3 years agoon

ਬੀ-ਟਾਊਨ ਦੇ ਮਸ਼ਹੂਰ ਅਦਾਕਾਰਾ ਆਲੀਆ ਭੱਟ ਜਲਦ ਹੀ ਮਾਂ ਬਣਨ ਵਾਲੀ ਹੈ। ਆਲੀਆ ਭੱਟ ਨੇ ਵਿਆਹ ਦੇ ਦੋ ਮਹੀਨੇ ਬਾਅਦ ਪ੍ਰਸ਼ੰਸਕਾਂ ਨੂੰ ਖੁਸ਼ਖ਼ਬਰੀ ਸੁਣਾਈ ਹੈ। ਕੁਝ ਹੀ ਦਿਨਾਂ ’ਚ ਕਪੂਰ ਪਰਿਵਾਰ ’ਚ ਇਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ, ਜਿਸ ਦਾ ਨਾ ਸਿਰਫ਼ ਪਰਿਵਾਰਕ ਮੈਂਬਰ ਸਗੋਂ ਰਣਬੀਰ- ਆਲੀਆ ਦੇ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਦੱਸ ਦੇਈਏ ਕਿ ਕਪੂਰ ਪਰਿਵਾਰ ਨੇ ਦੁਸਹਿਰੇ ਵਾਲੇ ਦਿਨ ਯਾਨੀ ਬੁੱਧਵਾਰ ਨੂੰ ਆਲੀਆ ਭੱਟ ਲਈ ਬੇਬੀ ਸ਼ਾਵਰ ਦੀ ਰਸਮ ਰੱਖੀ। ਆਲੀਆ ਦੇ ਬੇਬੀ ਸ਼ਾਵਰ ਦੀਆਂ ਰਸਮਾਂ ਉਨ੍ਹਾਂ ਦੇ ਵਾਸਤੁ ਹਾਊਸ ’ਚ ਹੋਇਆ ਹਨ।
ਇਸ ਫੰਕਸ਼ਨ ’ਚ ਨੀਤੂ ਕਪੂਰ ਤੋਂ ਲੈ ਕੇ ਕਰਿਸ਼ਮਾ ਕਪੂਰ, ਆਲੀਆ ਦੀ ਭੈਣ ਸ਼ਾਹੀਨ ਭੱਟ-ਪੂਜਾ ਭੱਟ, ਮਾਂ ਸੋਨੀ ਰਾਜ਼ਦਾਨ, ਕਰਨ ਜੌਹਰ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਫੰਕਸ਼ਨ ’ਚ ਹਰ ਕੋਈ ਟ੍ਰੈਡੀਸ਼ਨਲ ਲੁੱਕ ’ਚ ਨਜ਼ਰ ਆਇਆ।
ਇਸ ਦੌਰਾਨ ਮੌਮ-ਟੂ-ਬੀ ਆਲੀਆ ਬੇਹੱਦ ਗਲੈਮਰਸ ਲੱਗ ਰਹੀ ਸੀ। ਆਲੀਆ ਨੇ ਬੇਬੀ ਸ਼ਾਵਰ ਲਈ ਪੀਲੇ ਰੰਗ ਦਾ ਸੂਟ ਪਾਇਆ ਸੀ ਜਿਸ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਦੁਪੱਟਾ ਕੈਰੀ ਕੀਤਾ ਹੋਇਆ ਹੈ, ਜੋ ਪੂਰੀ ਤਰ੍ਹਾਂ ਸਿਲਕ ਦਾ ਬਣਿਆ ਹੋਇਆ ਸੀ।
ਇਸ ਦੇ ਨਾਲ ਆਲੀਆ ਨੇ ਹੈਵੀ ਨੈੱਕਲੇਸ ਅਤੇ ਮਾਂਗ ਟਿੱਕਾ ਵੀ ਲਗਾਇਆ ਹੋਇਆ ਸੀ। ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।
ਇਸ ਦੌਰਾਨ ਪਤੀ ਰਣਬੀਰ ਵੀ ਰਵਾਇਤੀ ਅਵਤਾਰ ’ਚ ਨਜ਼ਰ ਆਏ। ਅਦਾਕਾਰ ਨੇ ਪੇਸਟਲ ਪਿੰਕ ਕਲਰ ਦਾ ਕੁੜਤਾ ਪਾਇਆ ਸੀ ਜਿਸ ’ਚ ਉਹ ਕਾਫ਼ੀ ਖੂਬਸੂਰਤ ਲੱਗ ਰਹੀ ਸੀ।
You may like
-
ਪੰਜਾਬ ‘ਚ ਅਨੋਖਾ ਵਿਆਹ, ਲਾੜੀ ਨੇ ਬਦਲਿਆ ਰਿਵਾਜ! ਦੇਖੋ ਤਸਵੀਰਾਂ
-
ਪੰਜਾਬ ਦੇ ਮਸ਼ਹੂਰ ਬਾਜ਼ਾਰ ‘ਚ ਮਚੀ ਭਾਜੜ, ਇਧਰ-ਉਧਰ ਭੱਜੇ ਲੋਕ, ਵੇਖੋ ਤਸਵੀਰਾਂ
-
ਮਹਾਕੁੰਭ ਭ. ਗਦੜ: ਹਫੜਾ-ਦਫੜੀ ‘ਚ ਪਿਆ ਚੀਕ ਚਿ. ਹਾੜਾ, ਵੇਖੋ ਦਿਲ ਦ. ਹਿਲਾ ਦੇਣ ਵਾਲੀਆਂ ਤਸਵੀਰਾਂ
-
ਪੰਜਾਬ ‘ਚ ਵੱਡਾ ਹਾ/ਦਸਾ, ਹਾਲਾਤ ਬਣੇ ਭਿ/ਆਨਕ, ਵੇਖੋ ਤਸਵੀਰਾਂ…
-
ਪੰਜਾਬ ਪੁਲਿਸ ਮੁ.ਕਾਬਲੇ ‘ਚ ਮਾ.ਰੇ ਗਏ 3 ਅੱ.ਤਵਾਦੀਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ , ਦੇਖੋ
-
ਪੰਜਾਬ ‘ਚ ਕਿਸਾਨਾਂ ਨੇ ਰੋਕੀਆਂ ਰੇਲਾਂ, ਵੇਖੋ ਮੌਕੇ ਦੀਆਂ ਤਸਵੀਰਾਂ