Connect with us

ਪੰਜਾਬ ਨਿਊਜ਼

ਮੋਦੀ ਪੰਜਾਬ ਦੇ ਹੱਕਾਂ ‘ਤੇ ਮਾਰ ਰਿਹਾ ਡਾਕਾ, ਚੰਨੀ ਸਰਕਾਰ ਬੁਰੀ ਤਰਾਂ ਫੇਲ: ਸੁਰਜੀਤ ਰੱਖੜਾ

Published

on

Modi's robbery on Punjab's rights, Channi government fails miserably: Surjit Rakhra

ਪਟਿਆਲਾ : ਸ਼ੋ੍ਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਤੇ ਜ਼ਿਲ੍ਹਾ ਪਟਿਆਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਮੋਦੀ ਸਰਕਾਰ ਨੇ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰ ਕੇ ਸੂਬੇ ਨੂੰ ਤਹਿਸ-ਨਹਿਸ ਕਰਨ ਦੀ ਸਾਜਿਸ਼ ਰਚੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਰੱਖੜਾ ਅੱਜ ਇੱਥੇ ਐੱਸਸੀ ਵਿੰਗ ਯੂਥ ਡਕਾਲਾ ਦੀ ਮੀਟਿੰਗ ਤੋਂ ਸੰਬੋਧਨ ਕੀਤਾ। ਇਸ ਮੌਕੇ ਸੀਨੀਅਰ ਅਕਾਲੀ ਨੇਤਾ ਚਰਨਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਤੇ ਵਾਈਸ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ ਸੁਰਜੀਤ ਸਿੰਘ ਅਬਲੋਵਾਲ, ਸਰਕਲ ਪ੍ਰਧਾਨ ਭੁਪਿੰਦਰ ਸਿੰਘ ਡਕਾਲਾ ਵੀ ਹਾਜ਼ਰ ਸਨ।

ਇਸ ਮੌਕੇ ਉਨਾਂ ਸਤਗੁਰ ਸਿੰਘ ਝੰਡੀ ਨੂੰ ਸਰਕਲ ਯੂਥ ਐੱਸਸੀ ਵਿੰਗ ਦਾ ਪ੍ਰਧਾਨ ਬਣਾ ਕੇ ਵਾਗਡੋਰ ਸੰਭਾਲਣ ਲਈ ਕਿਹਾ ਹੈ। ਇਸ ਮੌਕੇ ਪਿੰਡ ਝੰਡੀ ਤੋਂ ਗੁਰਪ੍ਰਰੀਤ ਸਿੰਘ, ਸੰਜੂ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ, ਗੋਲਡੀ, ਗੁਰਦੀਪ ਸਿੰਘ, ਮਾਨੀ, ਯਾਦਵਿੰਦਰ ਸਿੰਘ ਰਾਜੂ, ਅਵਤਾਰ ਸਿੰਘ ਆਦਿ ਹਾਜ਼ਰ ਸਨ।

Facebook Comments

Trending