ਪੰਜਾਬੀ

ਮੋਦੀ ਵੱਲੋਂ ਈਡੀ ਦੀ ਦੁਰਵਰਤੋੰ ਦੀ ਸਖਤ ਨਿਖੇਧੀ, ਸੀ ਪੀ ਆਈ ਜ਼ਿਲ੍ਹਾ ਲੁਧਿਆਣਾ ਦੀ ਕਾਨਫ਼ਰੰਸ 6 ਅਗਸਤ ਨੂੰ – ਡੀ ਪੀ ਮੌੜ

Published

on

ਲੁਧਿਆਣਾ : ਸੀ ਪੀ ਆਈ ਜਿਲ੍ਹਾ ਲੁਧਿਆਣਾ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਕਾਮਰੇਡ ਐੱਮ ਐੱਸ ਭਾਟੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਾਮਰੇਡ ਡੀ ਪੀ ਮੌਡ਼ ਜ਼ਿਲ੍ਹਾ ਸਕੱਤਰ ਲੁਧਿਆਣਾ ਨੇ ਕਿਹਾ ਕਿ ਪਾਰਟੀ ਦੀ ਜਿਲ੍ਹਾ ਲੁਧਿਆਣਾ ਦੀ ਕਾਨਫਰੰਸ 6 ਅਗਸਤ ਨੂੰ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਸਵੇਰੇ 10 ਵਜੇ ਹੋਵੇਗੀ

ਜਿਲਾ ਲੁਧਿਆਣਾ ਦੇ ਅੰਦਰ ਆਉੰਦੇ ਬਲਾਕਾਂ ਦੀਆਂ ਕਾਨਫ਼ਰੰਸਾਂ ਜੁਲਾਈ ਦੇ ਵਿਚ ਨੇਪਰੇ ਚਾੜ੍ਹ ਦਿੱਤੀਆਂ ਜਾਣਗੀਆਂ। ਦੇਸ਼ ਦੀ ਰਾਜਨੀਤੀ ਅਤੇ ਪੰਜਾਬ ਦੀ ਰਾਜਨੀਤੀ ਬਾਰੇ ਮੈਬਰਾਂ ਨੇ ਵਿਚਾਰ ਚਰਚਾ ਕੀਤੀ। ਦੇਸ਼ ਵਿਚ ਮੋਦੀ ਦੇ ਉਕਸਾਨ ‘ਤੇ ਹੋ ਰਹੀਆਂ ਫਾਸ਼ੀਵਾਦੀ ਘਟਨਾਵਾਂ ਅਤੇ ਯੂ ਪੀ ਵਿਚ ਯੋਗੀ ਦੀ ਬਲਡੋਜ਼ਰ ਦੀ ਰਾਜਨੀਤੀ ਜਿਸ ਨਾਲ ਵਿਰੋਧੀ ਪਾਰਟੀਆਂ ਅਤੇ ਘੱਟਗਿਣਤੀਆਂ ਤੇ ਦਹਿਸ਼ਤ ਪਾਈ ਜਾ ਰਹੀ ਹੈ ਦਾ ਸਖਤ ਨੋਟਿਸ ਲਿਆ ਗਿਆ।

ਦੇਸ਼ ਪੱਧਰ ਤੇ ਇੱਕ ਵਿਸ਼ਾਲ ਫਰੰਟ ਬਣਾ ਕੇ ਮੋਦੀ ਦੇ ਫ਼ਾਸ਼ੀਵਾਦੀ ਰੱਥ ਨੂੰ ਰੋਕਣ ਦੀ ਲੋੜ ਤੇ ਜ਼ੋਰ ਦਿੱਤਾ । ਮੋਦੀ ਵੱਲੋਂ ਸੰਵਿਧਾਨਕ ਸੰਸਥਾਵਾਂ ਨੂੰ ਖ਼ਤਮ ਕਰਨ ਅਤੇ ਈ ਡੀ ਅਤੇ ਹੋਰ ਏਜੰਸੀਆਂ ਨੂੰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਫਸਾਉਣ ਲਈ ਸਖ਼ਤ ਨਿਖੇਧੀ ਕੀਤੀ ਗਈ।

Facebook Comments

Trending

Copyright © 2020 Ludhiana Live Media - All Rights Reserved.