Connect with us

ਭਾਰਤ

ਮੋਦੀ ਸਰਕਾਰ ਦੀਵਾਲੀ ਤਿਓਹਾਰ ਮੌਕੇ ਟੈਕਸ ਭਰਨ ਵਾਲੇਆਂ ਨੂੰ ਦੇ ਸਕਦੀ ਹੈ ਵੱਡਾ ਤੌਹਫਾ

Published

on

ਭਾਰਤ ਸਰਕਾਰ ਟੈਕਸ ਰਿਟਰਨ ਭਰਨ ਵਾਲੇਆਂ ਨੂੰ ਦੀਵਾਲੀ ਤਿਓਹਾਰ ਮੌਕੇ ਵੱਡਾ ਤੌਹਫਾ ਦੇਣ ਦੀ ਤਿਆਰੀ ਕਰ ਰਹੀ ਹੈ ਦਰਅਸਲ ਮੀਡਿਆ ਰਿਪੋਰਟਾਂ ਮੁਤਾਬਿਕ ਸਰਕਾਰ ਟੈਕਸ ਨੂੰ 20 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰ ਸਕਦੀ ਹੈ | ਸਰਕਾਰ ਦਾ ਇਹ ਐਲਾਨ ਪੰਜ ਤੋਂ ਦਸ ਲੱਖ ਤੱਕ ਦੀ ਤਨਖ਼ਾਹ ਤੇ ਟੈਕਸ ਭਰਨ ਵਾਲੇਆਂ ਲਈ ਹੋਵੇਗਾ| ਦੁੱਜੇ ਪਾਸੇ ਦਸ ਲੱਖ ਤੋਂ ਵੱਧ ਆਮਦਨੀ ਤੇ ਟੈਕਸ ਦਰ 30 ਫੀਸਦੀ ਤੋਂ ਘਟਾ ਕੇ 25 ਫੀਸਦੀ ਹੋ ਸਕਦੀ ਹੈ। ਸਰਕਾਰ ਵਲੋਂ ਸੈੱਸ ਤੇ ਸਰਚਾਰਜ ਨੂੰ ਹਟਾਉਣ ਦੇ ਵਿਕਲਪ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

Income Tax and Modi

ਇਸ ਦੇ ਨਾਲ ਹੀ ਟੈਕਸ ਵਿੱਚ ਛੋਟ ਦੇ ਕੁਝ ਵਿਕਲਪਾਂ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ। ਮੌਜੂਦਾ ਦਰਾਂ ਮੁਤਾਬਿਕ ਇਸ ਵੇਲੇ 2.5 ਲੱਖ ਰੁਪਏ ਤਕ ਕੋਈ ਟੈਕਸ ਨਹੀਂ ਲੱਗਦਾ ਹੈ ਅਤੇ 2.5 ਲੱਖ ਤੋਂ ਜ਼ਿਆਦਾ ਦੀ ਆਮਦਨ ਲਈ 5, 10,20 ਅਤੇ 30 ਟੈਕਸ ਭਰਨਾ ਪੈਂਦਾ ਹੈ| ਦੱਸ ਦੇਈਏ 5 ਲੱਖ ਰੁਪਏ ਤਕ ਤਨਖ਼ਾਹ ਤੇ ਟੈਕਸ ਵਿੱਚ ਰਿਬੇਟ ਜ਼ਰੀਏ ਪੂਰੀ ਛੋਟ ਦਿੱਤੀ ਗਈ ਹੈ।

Facebook Comments

Trending