ਪੰਜਾਬੀ

ਵਿਧਾਇਕ ਵੈਦ ਨੇ ਹੁਸੈਨਪੁਰਾ ਵਿਖੇ ਕੀਤਾ ਟੈਕਨੀਕਲ ਆਈ. ਟੀ. ਆਈ. ਕਾਲਜ ਦਾ ਉਦਘਾਟਨ

Published

on

ਲੁਧਿਆਣਾ :   ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਹੁਸੈਨਪੁਰਾ ਵਿਖੇ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਟੈਕਨੀਕਲ ਆਈ. ਟੀ. ਆਈ. ਕਾਲਜ ਬਣਾਉਣ ਦਾ ਨੀਂਹ ਪੱਥਰ ਯੂਥ ਆਗੂ ਖੁਸ਼ਦਮਨ ਸਿੰਘ ਗਰੇਵਾਲ ਦੀ ਅਗਵਾਈ ਵਿਚ ਰੱਖਿਆ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਹੁਸੈਨਪੁਰਾ ਵਿਖੇ ਅੱਜ ਟੈਕਨੀਕਲ ਆਈ.ਟੀ.ਆਈ. ਕਾਲਜ ਬਣਾਉਣ ਦਾ ਉਦਘਾਟਨ ਕੀਤਾ ਗਿਆ ਹੈ, ਜੋ ਸਾਢੇ 7 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ ਅਤੇ ਇਹ ਚਾਰ ਕਿਲੇ ਜ਼ਮੀਨ ਵਿਚ ਉਸਾਰਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਹਲਕਾ ਗਿੱਲ ਦੇ ਬੇਟ ਇਲਾਕੇ ਵਿਚ ਕੋਈ ਅਜਿਹਾ ਕਾਲਜ ਜਾਂ ਟੈਕਨੀਕਲ ਆਈ.ਟੀ.ਆਈ. ਕਾਲਜ ਨਹੀਂ ਹੈ, ਜਿੱਥੋਂ ਇਲਾਕੇ ਦੇ ਹੋਣਹਾਰ ਬੱਚੇ ਮਿਆਰੀ ਅਤੇ ਉਚੇਰੀ ਸਿੱਖਿਆ ਹਾਸਲ ਕਰਕੇ ਆਪਣਾ ਭਵਿੱਖ ਸੰਵਾਰ ਸਕਣ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਅਸ਼ੀਰਵਾਦ ਨਾਲ ਇਹ ਟੈਕਨੀਕਲ ਆਈ.ਟੀ.ਆਈ. ਕਾਲਜ 9 ਮਹੀਨਿਆਂ ਵਿਚ ਬਣ ਕੇ ਤਿਆਰ ਹੋ ਜਾਵੇਗਾ।

ਇਸ ਮੌਕੇ ਕੌਂਸਲਰ ਹਰਕਰਨ ਸਿੰਘ ਵੈਦ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਕਾਦੀਆਂ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਦਰਸ਼ਨ ਸਿੰਘ ਬੀਰਮੀ, ਸੁਰਿੰਦਰ ਸਿੰਘ ਪਵਾਰ, ਸਰਪੰਚ ਗੁਰਦੀਪ ਸਿੰਘ ਮੰਝਫੱਗੂਵਾਲ, ਸਰਪੰਚ ਬਾਦਸ਼ਾਹ ਸਿੰਘ ਦਿਓਲ, ਸਰਪੰਚ ਪਰਮਜੀਤ ਸਿੰਘ ਲਾਦੀਆਂ, ਸਰਪੰਚ ਬਲਕਾਰ ਸਿੰਘ ਸਰਪੰਚ ਸਤਪਾਲ ਸਿੰਘ, ਸਰਪੰਚ ਗੁਰਚਰਨ ਸਿੰਘ ਆਲੋਵਾਲ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.