ਪੰਜਾਬੀ

ਵਿਧਾਇਕ ਸਿੱਧੂ ਵੱਲੋਂ ਵਿਧਾਨ ਸਭਾ ‘ਚ ਚੱਲ ਰਹੇ ਸੈਸ਼ਨ ਦੌਰਾਨ ਪੀਣ ਵਾਲੇ ਪਾਣੀ ਦਾ ਮੁੱਦਾ ਚੁੱਕਿਆ

Published

on

ਲੁਧਿਆਣਾ : ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਵਿਧਾਨ ਸਭਾ ਵਿੱਚ ਚੱਲ ਰਹੇ ਸੈਸ਼ਨ ਦੌਰਾਨ ਜਿੱਥੇ ਪਾਣੀ ਦੀ ਸੰਭਾਲ ਦਾ ਮੁੱਦਾ ਆਪਣੀ ਬੁਲੰਦ ਆਵਾਜ਼ ਨਾਲ ਚੁੱਕਿਆ ਓਥੇ ਹੀ ਆਈ.ਟੀ.ਆਈ. ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ‘ਤੇ ਵੀ ਗੱਲਬਾਤ ਕੀਤੀ। ਵਿਧਾਇਕ ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਮਾਣਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਧਿਆਨ ਵਿੱਚ ਲਿਆਂਦਾ ਕਿ ਹਲਕਾ ਆਤਮ ਨਗਰ ਵਿੱਚ ਪੀਣ ਵਾਲੇ ਪਾਣੀ ਦੀ ਹਾਲਤ ਬੇਹੱਦ ਤਰਸਯੋਗ ਹੈ।

ਇਸ ਬਜਟ ਸੈਸ਼ਨ ਵਿੱਚ ਵਿਸ਼ਵ ਬੈਂਕ ਦੀ ਵਿੱਤੀ ਸਹਾਇਤਾ ਨਾਲ ਲੁਧਿਆਣਾ ਸਮੇਤ ਹੋਰ ਸ਼ਹਿਰਾਂ ਵਿੱਚ ਨਹਿਰ ਅਧਾਰਤ ਜਲ ਸਪਲਾਈ ਸਕੀਮਾਂ ਸਮੇਤ ਵੱਡੇ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ 1100 ਕਰੋੜ ਰੁਪਏ ਦਾ ਉਪਬੰਧ ਕਰਨ ਦੀ ਤਜਵੀਜ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਵਿਧਾਇਕ ਸਿੱਧੂ ਵੱਲੋਂ ਹਲਕਾ ਆਤਮ ਨਗਰ ਵਿੱਚ ਵਗਦੀ ਗਿੱਲ ਨਹਿਰ ਦੇ ਪਾਣੀ ਨੂੰ ਹਲਕੇ ਦੇ ਵਸਨੀਕਾਂ ਦੇ ਉਪਯੋਗ ਲਈ ਵਰਤਣ ‘ਤੇ ਵਿਚਾਰ ਕਰਨ ਬਾਰੇ ਕਿਹਾ ਗਿਆ।

ਉਨ੍ਹਾਂ ਕਿਹਾ ਕਿ ਗਿੱਲ ਨਹਿਰ ਦੇ ਪਾਣੀ ਨਾਲ ਜਿੱਥੇ ਵਸਨੀਕਾਂ ਦੀਆਂ ਲੋੜਾਂ ਦੀ ਪੂਰਤੀ ਹੋਵੇਗੀ ਓਥੇ ਹੀ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ‘ਤੇ ਵੀ ਵਿਰਾਮ ਲੱਗੇਗਾ। ਵਿਧਾਇਕ ਸਿੱਧੂ ਵੱਲੋਂ ਹਲਕਾ ਆਤਮ ਨਗਰ ਅਧੀਨ ਸਥਾਨਕ ਗਿੱਲ ਰੋਡ ‘ਤੇ ਸਥਿਤ ਆਈ.ਟੀ.ਆਈ. ਦੇ ਬੁਨਿਆਦੀ ਢਾਂਚੇ ਦੀਆਂ ਸਮੱਸਿਆਵਾਂ ਬਾਰੇ ਵੀ ਮਾਣਯੋਗ ਸਪੀਕਰ ਸੰਧਵਾਂ ਨੂੰ ਜਾਣੂੰ ਕਰਵਾਇਆ ਗਿਆ। ਉਨ੍ਹਾਂ ਸੂਬਾ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਆਈ.ਟੀ.ਆਈ. ਨੂੰ ਅਪਗ੍ਰੇਡ ਕਰਨਾ ਸਮੇਂ ਦੀ ਲੋੜ ਹੈ।

Facebook Comments

Trending

Copyright © 2020 Ludhiana Live Media - All Rights Reserved.