Connect with us

ਪੰਜਾਬੀ

ਵਿਧਾਇਕ ਸਿੱਧੂ ਵੱਲੋਂ ਜਨਤਾ ਨੂੰ ਅਪੀਲ; ਜ਼ਮੀਨ ‘ਚ ਟਿਊਬਵੈਲ ਦੇ ਬੋਰ ਖੁੱਲੇ ਨਾ ਛੱਡੇ ਜਾਣ

Published

on

MLA Sidhu appeals to public; Bore tubewells should not be left open in the ground

ਲੁਧਿਆਣਾ : ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਵਸਨੀਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਆਪਣੀ ਜ਼ਮੀਨ ਵਿੱਚ ਟਿਊਬਵੈਲ ਦਾ ਬੋਰ ਖੁੱਲਾ ਛੱਡਿਆ ਪਾਇਆ ਜਾਂਦਾ ਹੈ ਤਾਂ ਉਸਦੇ ਵਿਰੁੱਧ ਕਤਲ ਕਰਨ ਅਤੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਵਾਇਆ ਜਾਵੇਗਾ।

ਵਿਧਾਇਕ ਸਿੱਧੂ ਵੱਲੋਂ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜੇਕਰ ਟਿਊਬਵੈਲ ਦਾ ਬੋਰ ਖੁੱਲਾ ਛੱਡੇ ਜਾਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਂਦਾ ਹੈ ਤਾਂ ਤੁਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਜਾਂ ਸਬੰਧਤ ਪੁਲਿਸ ਚੌਂਕੀ/ਥਾਣੇ ਨੂੰ ਸੂਚਿਤ ਕੀਤਾ ਜਾਵੇ ਜਿਸ ‘ਤੇ ਫੌਰੀ ਤੌਰ ‘ਤੇ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜ਼ਿਲ੍ਹਾ ਹੁਸਿਆਰਪੁਰ ਵਿੱਚ ਪੈਂਂਦੇ ਗੜ੍ਹਦੀਵਾਲਾ ਦੇ ਨੇੜਲੇ ਪਿੰਡ ਖਿਆਲਾ ਬੁਲੰਦਾ ਵਿਖੇ ਪ੍ਰਵਾਸੀ ਮਜ਼ਦੂਰ ਦੇ ਇੱਕ 6 ਸਾਲਾ ਬੱਚਾ ਟਿਊਬਵੈਲ ਦੇ ਬੋਰ ‘ਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ. ਪ੍ਰਸ਼ਾਸ਼ਨ ਵੱਲੋਂ ਬੜੀ ਮੁਸ਼ੱਕਤ ਦੇ ਨਾਲ ਬੱਚੇ ਨੂੰ ਬਾਹਰ ਤਾਂ ਕੱਢਿਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

Facebook Comments

Trending