Connect with us

ਪੰਜਾਬੀ

ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਹਲਕੇ ‘ਚ ਸਫਾਈ ਅਭਿਆਨ ਦੀ ਕਰਵਾਈ ਸ਼ੁਰੂਆਤ

Published

on

MLA Rajinderpal Kaur Chhina started the cleanliness drive in the constituency

ਲੁਧਿਆਣਾ : ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ: 33 ,ਰੇੜੂ ਸਾਹਿਬ ਰੋਡ ਤੇ ਸਫਾਈ ਅਭਿਆਨ ਸ਼ੁਰੂ ਕੀਤਾ, ਇਸ ਤੋਂ ਪਹਿਲਾਂ ਵੀ ਵਾਰਡ ਨੰਬਰ 29 ਤੇ 35 ਨੰਬਰ ਵਿੱਚ ਵੀ ਸਫਾਈ ਅਭਿਆਨ ਚਲਾਇਆ ਗਿਆ ਸੀ। ਬੀਬੀ ਛੀਨਾ ਵੱਲੋਂ ਇਸ ਮੁਹਿੰਮ ਦੀ ਮਾਨੀਟਰਿੰਗ ਕਰਨ ਦਾ ਵੀ ਫੈਸਲਾ ਲਿਆ ਹੈ, ਜਿਸ ਨਾਲ ਅੱਗੋਂ ਵੀ ਸਫਾਈ ਵਿਵਸਥਾ ਜਾਰੀ ਰਹੇਗੀ ਤਾਂ ਜੋ ਹਲਕਾ ਦੱਖਣੀ ਸੋਹਣਾ ਤੇ ਵਧੀਆ ਨਜ਼ਰ ਆਏ।

ਬੀਬੀ ਛੀਨਾ ਨੇ ਦੱਸਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਕੂੜਾ ਰਹਿਤ ਬਣਾਉਣ ਲਈ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਨਾਮ “ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ” ਹੈ। ਜਿਸ ਦੀ ਸ਼ੁਰੂਆਤ ਵਾਰਡ ਨੰਬਰ-31, ਗਿਆਸਪੁਰਾ ਫਲੈਟਾਂ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੁਹਿੰਮ ਤਹਿਤ ਲੋਕ ਆਪਣੇ ਘਰਾਂ ਦੀਆਂ ਅਣਉਪਯੋਗੀ ਚੀਜ਼ਾਂ ਨੂੰ “Reduce, Reuse, Recycle” (3R) ਦੇ ਸੈਂਟਰ ਵਿੱਚ ਦੇ ਸਕਦੇ ਹਨ। ਲੋਕ ਪੁਰਾਣੇ ਕੱਪੜੇ, ਖਿਡੌਣੇ, ਪੁਰਾਣਾ ਫਰਨੀਚਰ ਅਤੇ ਪੁਰਾਣੀਆਂ ਕਿਤਾਬਾਂ ਆਦਿ ਦੇ ਸਕਦੇ ਹਨ।

Facebook Comments

Trending