Connect with us

ਪੰਜਾਬੀ

ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਖੰਨਾ ਤੇ ਜਗਰਾਓਂ ਨੂੰ ਵੱਖਰੇ ਜ਼ਿਲ੍ਹੇ ਬਣਾਉਣ ਦੀ ਕੀਤੀ ਮੰਗ

Published

on

MLA Manpreet Singh Ayali demanded to make Khanna and Jagraon separate districts

ਚੰਡੀਗੜ੍ਹ/ਲੁਧਿਆਣਾ : ਪੰਜਾਬ ਵਿਧਾਨ ਸਭਾ ‘ਚ ਜਗਰਾਓਂ ਅਤੇ ਖੰਨਾ ਨੂੰ ਵੱਖਰਾ ਜ਼ਿਲ੍ਹਾ ਬਣਾਉਣ ਦਾ ਮੁੱਦਾ ਵਿਧਾਨ ਸਭਾ ‘ਚ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਚੁੱਕਿਆ ਗਿਆ। ਉਨ੍ਹਾਂ ਨੇ ਕਿਹਾ ਕਿ ਜਗਰਾਓਂ ਅਤੇ ਖੰਨਾ ‘ਚ ਟ੍ਰੈਫਿਕ ਸਮੱਸਿਆ ਸਭ ਤੋਂ ਵੱਧ ਹੈ, ਜਿਸ ਕਾਰਨ ਲੁਧਿਆਣਾ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੇਕਰ ਇਹ ਦੋਵੇਂ ਵੱਖਰੇ ਜ਼ਿਲ੍ਹੇ ਬਣ ਜਾਣ ਤਾਂ ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀ।

ਇਸ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਜੇਕਰ ਖੰਨਾ ਅਤੇ ਜਗਰਾਓਂ ਵੱਖਰਾ ਜ਼ਿਲ੍ਹਾ ਬਣਾਏ ਜਾਣ ਦੀਆਂ ਸਰਕਾਰੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਇਸ ਬਾਰੇ ਤਜਵੀਜ਼ ਜ਼ਰੂਰ ਰੱਖੀ ਜਾਵੇਗੀ ਅਤੇ ਸਰਕਾਰ ਨੂੰ ਇਸ ਦਾ ਪ੍ਰਸਤਾਵ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਖੰਨਾ ਅਤੇ ਜਗਰਾਓਂ ਨੂੰ ਵੱਖਰਾ ਜ਼ਿਲ੍ਹਾ ਜ਼ਰੂਰ ਬਣਾਇਆ ਜਾਵੇਗਾ।

Facebook Comments

Trending