ਪੰਜਾਬੀ

ਵਿਧਾਇਕ ਨੇ ਓਪਨ ਜਿਮ ਬਣਾਉਣ ਦਾ ਰੱਖਿਆ ਨੀਂਹ ਪੱਥਰ

Published

on

ਦੋਰਾਹਾ (ਲੁਧਿਆਣਾ ) : ਦੋਰਾਹਾ ਸ਼ਹਿਰ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਦੀ ਅਗਵਾਈ ਹੇਠ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ।

ਦੋਰਾਹਾ ਦੇ ਵਾਰਡ ਨੰਬਰ 13 ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਦੇ ਸਮੇਂ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪੰਜਾਬ ਸਰਕਾਰ ਦੋਰਾਹਾ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕਰ ਕੇ ਇਥੋਂ ਦੀ ਧਰਤੀ ਨੂੰ ਵਿਕਾਸ ਦੇ ਮਾਡਲ ਵਜੋਂ ਪੇਸ਼ ਕਰਨਾ ਚਾਹੁੰਦੀ ਹੈ।

ਪ੍ਰਿੰਸੀਪਲ ਜਤਿੰਦਰ ਸ਼ਰਮਾ ਤੇ ਭੰਗੜਾ ਕੋਚ ਅਨੀਸ਼ ਭਨੋਟ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਯਤਨਾਂ ਸਦਕਾ ਵਾਰਡ ਨੰਬਰ 13 ਦੇ ਬੋਪਾਰਾਏ ਰੋਡ ‘ਤੇ ਇੰਟਰਲਾਕ ਟਾਈਲਾਂ ਲਾਉਣ ਤੇ ਪ੍ਰਾਇਮਰੀ ਸਕੂਲ ਦੋਰਾਹਾ ਵਿਖੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਓਪਨ ਜਿਮ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ।

ਇਸ ਮੌਕੇ ਸ਼ਹਿਰੀ ਪ੍ਰਧਾਨ ਬੋਬੀ ਤਿਵਾੜੀ, ਚੇਅਰਮੈਨ ਬੰਤ ਸਿੰਘ ਦੋਬੁਰਜੀ, ਕੌਂਸਲਰ ਹਰਨੇਕ ਸਿੰਘ ਨੇਕੀ, ਕੌਂਸਲਰ ਕਾਕਾ ਬਾਜਵਾ, ਸਾਬਕਾ ਕੌਂਸਲਰ ਹਰਿੰਦਰ ਮਲਹੋਤਰਾ ਹਿੰਦਾ, ਕੌਂਸਲਰ ਪਤੀ ਕੰਵਲਜੀਤ ਬਿੱਟੂ, ਕੌਂਸਲਰ ਕੁਲਵੰਤ ਕਾਲੂ, ਅਨਮੋਲ ਸ਼ਰਮਾ ਐਨੀ, ਦਰਸ਼ਨ ਸਿੰਘ ਗਰੇਵਾਲ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.