ਪੰਜਾਬੀ

ਵਿਧਾਇਕ ਲੱਖਾ ਨੇ ਪਾਇਲ ਸ਼ਹਿਰ ਤੇ ਤਹਿਸੀਲ ਕੰਪਲੈਕਸ ਪਾਇਲ ‘ਚ ਕੀਤਾ ਚੋਣ ਪ੍ਰਚਾਰ

Published

on

ਪਾਇਲ (ਲੁਧਿਆਣਾ ) : ਕਾਂਗਰਸ ਪਾਰਟੀ ਦੇ ਉਮੀਦਵਾਰ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਨੇ ਪਾਇਲ ਸ਼ਹਿਰ ਤੇ ਤਹਿਸੀਲ ਕੰਪਲੈਕਸ ‘ਚ ਪਾਇਲ ਵਿਖੇ ਚੋਣ ਪ੍ਰਚਾਰ ਕੀਤਾ ਗਿਆ।

ਇਸ ਸਮੇਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਹਲਕਾ ਪਾਇਲ ਦੇ ਪਿੰਡਾਂ ਤੇ ਸ਼ਹਿਰਾਂ ‘ਚ ਕਰੋੜਾਂ ਰੁਪਏ ਦੀਆਂ ਗਰਾਂਟਾਂ ਲਿਆ ਵਿਕਾਸ ਕੀਤਾ ਗਿਆ ਹੈ ਅਤੇ ਹਰੇਕ ਵਰਗ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ ਜਿਸ ਦੇ ਅਧਾਰ ‘ਤੇ ਵੋਟਾਂ ਮੰਗੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਅਕਾਲੀ-ਦਲ ਅਤੇ ਆਪ ਕੋਲ ਕੋਈ ਮੁੱਦਾ ਨਹੀਂ ਹੈ। ਇਹ ਦੋਨੋ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਇਨ੍ਹਾਂ ਨਾਲ ਕਾਂਗਰਸ ਪਾਰਟੀ ਦਾ ਕੋਈ ਮੇਲ ਨਹੀਂ ਹੈ।

ਇਸ ਮੌਕੇ ਬਲਦੇਵ ਸਿੰਘ ਮਠਾੜੂ, ਸ਼ਿਵ ਕੁਮਾਰ ਗੌੜ, ਐਡਵੋਕੇਟ ਸਰਬਜੀਤ ਸਿੰਘ, ਡਾਇਰੈਕਟਰ ਮਨਜੀਤ ਸਿੰਘ, ਕੌਂਸਲਰ ਧਰਮਿੰਦਰ ਸਿੰਘ ਛਿੰਦੀ, ਮੀਤ ਪ੍ਰਧਾਨ ਗੁਰਕਿਰਪਾਲ ਸਿੰਘ, ਮੂਲਣ ਖਾਰਾ, ਕੌਂਸਲਰ ਬਲਵੀਰ ਸਿੰਘ ਲਾਲਾ, ਕੌਂਸਲਰ ਹਰਪ੍ਰੀਤ ਸਿੰਘ, ਐਡਵੋਕੇਟ ਗੁਰਸੇਵਕ ਸਿੰਘ ਮਠਾੜੂ, ਪ੍ਰਧਾਨ ਦਵਿੰਦਰਪਾਲ ਸਿੰਘ ਹੈਪੀ, ਵਰਿੰਦਰ ਝੱਜ, ਲਾਡੀ ਸੋਨੀ, ਰਾਜ ਕੁਮਾਰ , ਜਤਿੰਦਰਪਾਲ ਸਿੰਘ, ਮੱਖਣ ਸਿੰਘ ਤੇ ਬੇਅੰਤ ਸਿੰਘ ਕਟਾਹਰੀ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.