ਪੰਜਾਬੀ

ਵਿਧਾਇਕ ਗੋਗੀ ਨੇ 6.75 ਏਕੜ ‘ਚ ਫੈਲੀ ਲੀਜ਼ਰ ਵੈਲੀ ਦਾ ਕੀਤਾ ਉਦਘਾਟਨ

Published

on

ਲੁਧਿਆਣਾ : ਹਲਕੇ ਵਿੱਚ ਹਰਿਆਵਲ ਫੈਲਾਉਣ ਦੇ ਉਦੇਸ਼ ਨਾਲ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਸਰਾਭਾ ਨਗਰ ਜ਼ੋਨ ਡੀ ਦਫ਼ਤਰ ਦੇ ਨਾਲ ਵਿੱਚ ਲੀਜ਼ਰ ਵੈਲੀ ਦਾ ਉਦਘਾਟਨ ਕੀਤਾ। 6.75 ਏਕੜ ਵਿੱਚ ਫੈਲੀ, ਲੀਜ਼ਰ ਵੈਲੀ ਵਿੱਚ 3 ਰੇਨ ਵਾਟਰ ਹਾਰਵੈਸਟਿੰਗ ਸਿਸਟਮ, 500 ਸਜਾਵਟੀ ਪੌਦਿਆਂ ਸਮੇਤ 7700 ਤੋਂ ਵੱਧ ਪੌਦੇ ਵਸਨੀਕਾਂ ਲਈ ਹੋਰ ਸਹੂਲਤਾਂ ਸ਼ਾਮਲ ਹਨ।

ਵੈਲੀ ਵਿੱਚ ਬੈਠਣ ਵਾਲੀਆਂ ਥਾਵਾਂ ਤੋਂ ਇਲਾਵਾ ਸਵੇਰ/ਸ਼ਾਮ ਸੈਰ ਕਰਨ ਵਾਲਿਆਂ ਦੀ ਸਹੂਲਤ ਲਈ 10 ਫੁੱਟ ਚੌੜਾ ਫੁੱਟਪਾਥ ਬਣਾਇਆ ਗਿਆ ਹੈ। ਫੁੱਟਪਾਥ ਦੀ ਕੁੱਲ ਲੰਬਾਈ 1050 ਮੀਟਰ ਹੈ। ਢੁਕਵੀਂ ਰੋਸ਼ਨੀ ਯਕੀਨੀ ਬਣਾਉਣ ਲਈ ਪਾਰਕ ਵਿੱਚ ਕੁੱਲ 110. ਸਟਰੀਟ ਲਾਈਟਾਂ ਵੀ ਲਗਾਈਆਂ ਗਈਆਂ ਹਨ।

ਨਗਰ ਨਿਗਮ ਕਮਿਸ਼ਨਰ ਕਮ ਲੁਧਿਆਣਾ ਸਮਾਰਟ ਸਿਟੀ ਲਿਮਟਿਡ (ਐਲ.ਐਸ.ਸੀ.ਐਲ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ 3.19 ਕਰੋੜ ਰੁਪਏ ਦੀ ਲਾਗਤ ਨਾਲ ਲੀਜ਼ਰ ਵੈਲੀ ਦੀ ਸਥਾਪਨਾ ਕੀਤੀ ਗਈ ਹੈ।

ਸਮਾਰਟ ਸਿਟੀ ਮਿਸ਼ਨ ਤਹਿਤ ਟਿਕਾਊ ਵਿਕਾਸ, ਸ਼ਹਿਰ ਦੀ ਬਿਹਤਰੀ ਲਈ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਵਿਧਾਇਕ ਗੋਗੀ ਨੇ ਕਿਹਾ ਕਿ ਪ੍ਰਦੂਸ਼ਣ ਨੂੰ ਲੈ ਕੇ ਵੱਧ ਰਹੀ ਚਿੰਤਾ ਦੇ ਵਿਚਕਾਰ ਹਲਕੇ ਵਿੱਚ ਹਰਿਆਵਲ ਫੈਲਾਉਣਾ ਉਨ੍ਹਾਂ ਦੇ ਫੋਕਸ ਖੇਤਰਾਂ ਵਿੱਚ ਸ਼ਾਮਲ ਹੈ। ਲੀਜ਼ਰ ਵੈਲੀ ਵਿੱਚ ਤਿੰਨ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਲਗਾਏ ਗਏ ਹਨ ਜੋ ਜ਼ਮੀਨੀ ਪਾਣੀ ਨੂੰ ਰੀਚਾਰਜ ਕਰਨ ਵਿੱਚ ਮਦਦ ਕਰਨਗੇ।

Facebook Comments

Trending

Copyright © 2020 Ludhiana Live Media - All Rights Reserved.