Connect with us

ਪੰਜਾਬੀ

ਵਿਧਾਇਕ ਗੋਗੀ ਟਿੱਪਰ-ਟਰਾਲੀ ਚਾਲਕਾਂ ਦੇ ਸਹਿਯੋਗ ਲਈ ਆਏ ਅੱਗੇ, ਜਲਦ ਕਰਨਗੇ CM ਨਾਲ ਮੁਲਾਕਾਤ

Published

on

MLA Gogi has come to support the tipper-trolley drivers and will meet the CM soon

ਲੁਧਿਆਣਾ : ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ, ਰੇਤ ਦੀ ਢੋਆ-ਢੁਆਈ ਕਰਨ ਵਾਲੇ ਟਿੱਪਰ ਅਤੇ ਟਰਾਲੀ ਚਾਲਕ ਕਮੇਟੀ ਦੇ ਸਹਿਯੋਗ ਲਈ ਅੱਗੇ ਆਏ। ਵਿਧਾਇਕ ਗੋਗੀ ਦੇ ਉੱਦਮ ਸਦਕਾ, ਮਾਣਯੋਗ ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਨਾਲ ਮੌਕੇ ‘ਤੇ ਹੀ ਗੱਲਬਾਤ ਕੀਤੀ ਅਤੇ ਕਮੇਟੀ ਦੀਆਂ ਮੰਗਾਂ ਸਬੰਧੀ ਮੁਲਾਕਾਤ ਦਾ ਸਮਾਂ ਵੀ ਲਿਆ।

ਵਿਧਾਇਕ ਗੋਗੀ ਨੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਨਾਲ ਗੱਲਬਾਤ ਹੋ ਗਈ ਹੈ ਅਤੇ ਉਹ ਜਲਦ ਟਿੱਪਰ ਅਤੇ ਟਰਾਲੀ ਚਾਲਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਮਾਇਨਿੰਗ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਮੀਟਿੰਗ ਦੌਰਾਨ ਆਪਣੀ ਹਾਜ਼ਰੀ ਯਕੀਨੀ ਬਣਾਉਣਗੇ। ਜ਼ਿਕਰਯੋਗ ਹੈ ਟਿੱਪਰ ਅਤੇ ਟਰਾਲੀ ਚਾਲਕ ਵੱਲੋਂ ਆਪਣੀਆਂ ਔਕੜਾਂ ਸਬੰਧੀ ਰੋਸ ਪ੍ਰਦਰਸ਼ਨ ਵਜੋਂ ਸਰਕਾਰ ਵਿਰੁੱਧ ਧਰਨਾ ਲਗਾਇਆ ਗਿਆ ਸੀ ।

ਕਮੇਟੀ ਵੱਲੋਂ ਵਿਧਾਇਕ ਗੋਗੀ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਉਹ ਇਸ ਸਮੇਂ ਬੇਹੱਦ ਨਾਜੁਕ ਦੌਰ ਵਿੱਚੋਂ ਗੁਜਰ ਰਹੇ ਹਨ, ਖਾਲੀ ਖੜੀਆਂ ਗੱਡੀਆਂ ਦਾ ਰੋਡ ਟੈਕਸ ਭਰਨਾ ਪੈ ਰਿਹਾ ਹੈ ਅਤੇ ਬਿਨ੍ਹਾਂ ਆਮਦਨ ਕਰਕੇ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਵਿਧਾਇਕ ਗੋਗੀ ਵੱਲੋਂ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਉਨ੍ਹਾਂ ਦੀ ਆਪਣੀ ਸਰਕਾਰ ਹੈ ਅਤੇ ਮਾਇਨਿੰਗ ਨਾਲ ਸਬੰਧਤ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਨਿਬੇੜੇ ਲਈ ਵਚਨਬੱਧ ਹੈ।

ਵਿਧਾਇਕ ਗੋਗੀ ਵੱਲੋਂ ਅੱਜ ਕਮੇਟੀ ਮੈਂਬਰਾਂ ਅਤੇ ਇਕੱਠ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਉਹ ਖੁਦ ਨਾਲ ਜਾਕੇ ਹੱਲ ਕਰਵਾਉਣਗੇ, ਜਿਸ ‘ਤੇ ਸੰਘਰਸ਼ ਕਮੇਟੀ ਮੈਂਬਰਾਂ ਵੱਲੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨਾਲ ਚੰਡੀਗੜ੍ਹ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ.

Facebook Comments

Trending