ਪੰਜਾਬੀ

 ਵਿਧਾਇਕ ਡਾਵਰ ਨੇ “ਹਰ ਘਰ ਪੱਕੀ ਛੱਤ” ਮੁਹਿੰਮ ਦੇ ਅਧੀਨ ਵੰਡੇ ਚੈੱਕ 

Published

on

ਲੁਧਿਆਣਾ :  ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ ਨੇ ਮਿਲਰ ਗੰਜ ਇਲਾਕੇ ਵਿੱਚ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ 150 ਵਿਅਕਤੀਆਂ ਨੂੰ 12-12 ਹਜ਼ਾਰ ਰੁਪਏ ਦੇ ਚੈੱਕ ਵੰਡੇ। ਇਹ ਕਰੀਬ 5 ਕਰੋੜ ਰੁਪਏ ਦੇ ਫੰਡਾਂ ਦਾ ਹਿੱਸਾ ਹਨ, ਜੋ ਕਿ ਉਹ ਸ੍ਰੀ ਡਾਵਰ ਦੁਆਰਾ ਚਲਾਈ ਗਈ ‘ਹਰ ਘਰ ਪੱਕੀ ਛੱਤ’ ਮੁਹਿੰਮ ਤਹਿਤ ਗਰੀਬ ਵਰਗ ਦੇ ਲੋਕਾਂ ਨੂੰ ਵੰਡ ਰਹੇ ਹਨ, ਜਿਹੜੇ ਆਪਣੇ ਘਰਾਂ ਘਰਾਂ ਦੀਆਂ ਛੱਤਾਂ ਦੀ ਮੁਰੰਮਤ ਕਰਨ ਲਈ ਅਸਮਰੱਥ ਹਨ।

ਇਸ ਪਹਿਲਕਦਮੀ ਬਾਰੇ ਬੋਲਦਿਆਂ ਸ੍ਰੀ ਡਾਵਰ ਨੇ ਕਿਹਾ ਕਿ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਆਪਣੇ ਹਲਕੇ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਲੋਕਾਂ ਦੇ ਲਾਭ ਲਈ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਫੰਡਾਂ ਦੀ ਮੰਗ ਕੀਤੀ ਹੈ। ਤਾ ਜੋ ਉਹਨਾਂ ਦੇ ਹਲਕੇ ਦੇ ਸਾਰੇ ਘਰਾਂ ਵਿੱਚ ਪੱਕੀਆਂ ਛੱਤਾਂ ਹੋਣ।

ਚੈੱਕ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਸ੍ਰੀ ਡਾਵਰ ਦਾ ਧੰਨਵਾਦ ਕੀਤਾ। ਲੁਧਿਆਣਾ ਸੈਂਟਰਲ ਦੇ ਲੋਕਾਂ ਦੇ ਹਰ ਘਰ ਦੀ ਸਮੱਸਿਆ, ਉਹਨਾਂ ਦੇ ਦੁੱਖ ਵਿੱਚ ਨਾਲ ਖੜਣਾ,ਕੀਤੇ ਵਾਅਦੇ ਠੀਕ ਸਮੇਂ ਤੇ ਪੂਰੇ ਕਰਨਾ ਇਹ ਸਬ ਡਾਵਰ ਜੀ ਦੇ ਗੁਣ ਅਤੇ ਚੰਗਿਆਈਆਂ ਹਨ ਜਿੰਨਾ ਦੀ ਤਾਰੀਫ਼ ਸਾਰਾ ਹਲਕਾ ਕਰਦਾ ਹੈ।

ਇਸ ਮੌਕੇ ਉਹਨਾਂ ਨਾਲ ਇਕਬਾਲ ਸਿੰਘ,ਜਗਮੋਹਨ ਸਿੰਘ,ਸ਼ਸ਼ੀ ਕਪੂਰ,ਸ਼ਮੀ ਕਪੂਰ,ਰਾਮੇਸ਼ ਕਪੂਰ,ਮੌਹਨ ਸਿੰਘ,ਅਜੀਤ ਸਿੰਘ ਕਾਕਾ,ਵਿਨੋਦ ਕੁਮਾਰ ਸ਼ਰਮਾ,ਅਵਤਾਰ ਸਿੰਘ,ਪ੍ਰਦੀਪ ਜਿਂਦਲ,ਅਮਰਜੀਤ ਸਿੰਘ ਕਾਲਾ,ਪ੍ਰੇਮ ਸਚਦੇਵਾ,ਅਮਰਜੀਤ ਕੁਕੂ,ਹਰਪ੍ਰੀਤ ਸਿੰਘ,ਮਨਜੀਤ ਸਿੰਘ,ਵਿਨੋਦ ਕੁਮਾਰ,ਗਿਆਨ ਚੰਦ ਅਤੇ ਆਸ਼ੋਕ ਚੌਧਰੀ ਮੌਜੂਦ ਸਨ।

Facebook Comments

Trending

Copyright © 2020 Ludhiana Live Media - All Rights Reserved.