ਪੰਜਾਬੀ

ਵਿਧਾਇਕ ਚੌਧਰੀ ਬੱਗਾ ਨੇ ਵਾਰਡ 89 ‘ਚ ਲਗਾਏ ਨਵੇਂ ਟਿਊਬਵੈੱਲ ਦਾ ਕੀਤਾ ਉਦਘਾਟਨ

Published

on

ਲੁਧਿਆਣਾ : ਵਿਧਾਨ ਸਭਾ ਉਤਰੀ ਦੇ ਵਾਰਡ 89 ਸਥਿਤ ਸਲੇਮ ਟਾਬਰੀ ਵਿਚ ਸਾਢੇ 5 ਲੱਖ ਰੁਪਏ ਦੀ ਲਾਗਤ ਨਾਲ ਸਾਢੇ 12 ਹਾਰਸ ਪਾਵਰ ਦੇ ਨਵੇਂ ਟਿਊਬਵੈਲ ਦਾ ਉਦਘਾਟਨ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਸਥਾਨਕ ਲੋਕਾਂ ਦੀ ਹਾਜ਼ਰੀ ‘ਚ ਕੀਤਾ। ਮਾਡਰਨ ਕਲੋਨੀ ਵਿਚ ਨਵੇਂ ਟਿਊਬਵੈਲ ਦੇ ਸ਼ੁਰੂ ਹੋਣ ਨਾਲ ਆਲੇ-ਦੁਆਲੇ ਦੇ ਸੈਂਕੜੇ ਪਰਿਵਾਰਾਂ ਨੂੰ ਗਰਮੀ ਦੇ ਮੌਸਮ ਵਿਚ ਨਿਰਵਿਘਨ ਸ਼ੁੱਧ ਪਾਣੀ ਦੀ ਸਪਲਾਈ ਮਿਲੇਗੀ।

ਵਿਧਾਇਕ ਬੱਗਾ ਨੇ ਹਲਕੇ ਵਿਚ ਪਿਛਲੇ 30 ਸਾਲਾਂ ਤੋਂ ਲੋਕਾਂ ਨੂੰ ਠੀਕ ਢੰਗ ਨਾਲ ਨਾ ਮਿਲ ਰਹੀਆਂ ਮੁੱਢਲੀਆਂ ਸਹੂਲਤਾਂ ਨੂੰ ਉਪਲੱਬਧ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਸਤਾ ਤਬਦੀਲੀ ਬਾਅਦ ਹੁਣ ਇਸ ਹਲਕੇ ਵਿਚ ਹਰ ਸਹੂਲਤ ਲੋਕਾਂ ਦੇ ਘਰਾਂ ਤੱਕ ਨਿਰਵਿਘਨ ਪਹੁੰਚੇਗੀ। ਉਨ੍ਹਾਂ ਵਿਧਾਨ ਸਭਾ ਉਤਰੀ ਵਿਚ ਆਪਣੇ ਆਪ ਨੂੰ ਵਿਧਾਇਕ ਦੇ ਤੌਰ ‘ਤੇ ਨਹੀਂ ਸਗੋਂ ਸਥਾਨਕ ਲੋਕਾਂ ਨੂੰ ਆਪਣੇਪਣ ਦਾ ਅਹਿਸਾਸ ਕਰਵਾਉਂਦੇ ਹੋਏ ਕਿਹਾ ਕਿ ਸਥਾਨਕ ਲੋਕਾਂ ਵਲੋਂ ਸੌਂਪੀ ਗਈ ਸੇਵਾ ਨੂੰ ਉਹ ਬਤੌਰ ਮੁੱਖ ਸੇਵਾਦਾਰ 24 ਘੰਟੇ ਨਿਭਾਉਣ ਦੇ ਯਤਨ ਕਰਨਗੇ।

ਸ੍ਰੀ ਬੱਗਾ ਨੇ ਪਿਛਲੇ 30 ਸਾਲਾਂ ਤੋਂ ਵਿਗੜੇ ਸਿਸਟਮ ਨੂੰ ਸੁਧਾਰਨ ਲਈ ਕੁਝ ਸਮਾਂ ਮੰਗਦੇ ਹੋਏ ਉਮੀਦ ਜਤਾਈ ਕਿ ਸਥਾਨਕ ਨਿਵਾਸੀ ਉਨ੍ਹਾਂ ਨੂੰ ਪੱਟੜੀ ਤੋਂ ਉਤਰੇ ਵਿਕਾਸ ਕਾਰਜਾਂ ਵਿਚ ਸੁਧਾਰ ਕਰਨ ‘ਚ ਸਹਿਯੋਗ ਦੇਣਗੇ। ਇਸ ਮੌਕੇ ਕੁਲਦੀਪ ਸਿੰਘ ਚਾਵਲਾ, ਮਨਜੀਤ ਸਿੰਘ ਭਾਟੀਆ, ਸ਼ਾਮ ਚਿਟਕਾਰਾ, ਪਰਮਜੀਤ ਸਿੰਘ ਪੰਮਾ, ਅਮਨ ਬੱਗਾ, ਸੁਰਿੰਦਰ ਸਿੰਘ, ਛੋਟੂ ਢੀਂਗੜਾ, ਪ੍ਰਵੀਨ ਚਿਟਕਾਰਾ ਅਤੇ ਚੋਪੜਾ ਵੀ ਮੌਜੂਦ ਸਨ।

Facebook Comments

Trending

Copyright © 2020 Ludhiana Live Media - All Rights Reserved.