Connect with us

ਪੰਜਾਬੀ

ਵਿਧਾਇਕ ਭੋਲਾ ਵੱਲੋਂ ਨਿਊ ਸੁਭਾਸ਼ ਨਗਰ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ

Published

on

ਲੁਧਿਆਣਾ : ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ (ਭੋਲਾ) ਵੱਲੋਂ ਸਥਾਨਕ ਨਿਊ ਸੁਭਾਸ਼ ਨਗਰ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸ. ਤਰਸੇਮ ਸਿੰਘ ਭਿੰਡਰ ਵੀ ਮੌਜੂਦ ਸਨ।

ਵਿਧਾਇਕ ਭੋਲਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਪਿਛਲੀ ਸਰਕਾਰ ਦੌਰਾਨ ਅਧੂਰ ਰਿਹਾ ਪਰ ਹੁਣ ਇਸ ਨੂੰ ਮੁਕੰਮਲ ਕਰ ਲਿਆ ਗਿਆ ਹੈ। ਇਹ ਉਦਘਾਟਨ ਬਹੁਤ ਹੀ ਸਾਦੇ ਤਰੀਕੇ ਨਾਲ ਕੀਤਾ ਗਿਆ ਅਤੇ ਉਦਘਾਟਨ ਮੌਕੇ ਕੋਈ ਭਾਸ਼ਣ ਨਹੀਂ ਦਿੱਤਾ ਗਿਆ। ਉਨ੍ਹਾਂ ਸਮੇਂ ਦੀ ਬੱਚਤ ਕਰਨ ਲਈ ਵਸਨੀਕਾਂ ਦਾ ਵੀ ਧੰਨਵਾਦ ਕੀਤਾ।

ਇਸ ਮੌਕੇ ਸਾਬੀ ਸੇਖੋ, ਗਗਨੀ, ਇੰਦਰਜੀਤ ਕੌਰ, ਭੂਸ਼ਣ ਸ਼ਰਮਾ, ਮੋਨੂੰ ਸਭਰਵਾਲ, ਭੁਪਿੰਦਰ ਸੰਧੂ, ਸਤਨਾਮ ਖਾਲਸਾ, ਅਸ਼ੋਕ ਚੌਧਰੀ, ਵਿਸ਼ਾਲ ਗੁੱਜਰ, ਤਜਿੰਦਰ ਤਿੰਦੀ, ਰਾਜੂ, ਕੁਲਵਿੰਦਰ, ਕਿਨੂੰ, ਜਤਿਨ, ਪਾਲੀ ਗਿੱਲ, ਬਲਦੇਵ ਸਿੰਘ ਅਤੇ ਸੋਨੂੰ ਦੁਬਈ ਵੀ ਹਾਜ਼ਰ ਸਨ।

Facebook Comments

Trending