Connect with us

ਪੰਜਾਬੀ

ਵਿਧਾਇਕ ਬੈਂਸ ਵਲੋਂ 78.72 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਦਾ ਕੰਮ ਸ਼ੁਰੂ

Published

on

MLA Bains starts work on interlocking tiles at a cost of Rs 78.72 lakh

ਲੁਧਿਆਣਾ :   ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਨੁਮਾਇੰਦੇ ਉਦਘਾਟਨ ਕਰਨ ਦੀ ਬਜਾਏ ਵਿਕਾਸ ਦੀ ਰਾਜਨੀਤੀ ਵਿਚ ਵਿਸ਼ਵਾਸ਼ ਰੱਖਦੀ ਹਨ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਸਾਡੇ ਦੁਆਰਾ ਹਲਕਾ ਆਤਮ ਨਗਰ ਅਤੇ ਦੱਖਣੀ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜ ਮਿਆਰੀ ਹੋਣ।

ਵਿਧਾਇਕ ਬੈਂਸ ਵਾਰਡ-45 ਵਿਚ ਪੈਂਦੇ ਮੁਹੱਲਾ ਗੁਰੂ ਗਿਆਨ ਵਿਹਾਰ ‘ਚ ਇੰਟਰਲਾਕ ਟਾਈਲਾਂ ਦੇ ਕੰਮ ਦਾ ਉਦਘਾਟਨ ਕਰਨ ਮੌਕੇ ਇਲਾਕਾ ਨਿਵਾਸੀਆ ਨੂੰ ਸੰਬੋਧਨ ਕਰ ਰਹੇ ਸਨ, ਜਿਸ ‘ਤੇ ਕੁੱਲ 78.72 ਲੱਖ ਦੀ ਲਾਗਤ ਆਵੇਗੀ। ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਲਿਪ ਦਾ ਗਠਨ ਹੀ ਲੋਕ ਸੇਵਾ ਲਈ ਕੀਤਾ ਗਿਆ ਹੈ ਤੇ ਲੋਕਾਂ ਦੀ ਦਿਨ ਰਾਤ ਸੇਵਾ ਕਰਕੇ ਹੀ ਵਿਧਾਨ ਸਭਾ ਵਿਚ ਪਹੁੰਚੀ ਹੈ, ਨਾ ਕਿ ਝੂਠੇ ਵਿਕਾਸ ਦੇ ਸਹਾਰੇ।

ਇਸ ਕਰਕੇ ਪਾਰਟੀ ਦੇ ਨੁਮਾਇੰਦੇ ਉਦਘਾਟਨ ਦੀ ਥਾਂ ਵਿਕਾਸ ਕਾਰਜ ਨੂੰ ਪਹਿਲ ਦਿੰਦੇ ਹਨ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵਿਕਾਸ ਕਾਰਜ ਕਰਵਾਉਣ ਤੇ ਵਿਧਾਇਕ ਬੈਂਸ ਅਤੇ ਹਰਪਾਲ ਸਿੰਘ ਕੋਹਲੀ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਵਾਰਡ ਵਾਸੀ ਮੌਜੂਦ ਸਨ।

Facebook Comments

Trending