Connect with us

ਪੰਜਾਬੀ

ਵਿਧਾਇਕ ਬੱਗਾ ਵਲੋਂ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ

Published

on

MLA Bagga inaugurates Charitable Dispensary

ਲੁਧਿਆਣਾ : ਵਾਰਡ-85 ਸਥਿਤ ਬਸੰਤ ਨਗਰ ਗਲੀ ਨੰ.4 ਵਿਖੇ ਸਮਾਜ ਸੇਵਕ ਦਲੀਪ ਕੋਚ ਵਲੋਂ ਨਵ-ਨਿਰਮਿਤ ਡਾ. ਰਾਜ ਕੁਮਾਰ ਸ਼ਰਮਾ ਸੇਵਾ ਮਿਸ਼ਨ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕੀਤਾ। ਇਸ ਮੌਕੇ ਡਿਸਪੈਂਸਰੀ ਸੰਚਾਲਨ ਕਮੇਟੀ ਦੇ ਚੇਅਰਮੈਨ ਨੀਰਜ ਆਹੂਜਾ, ਪ੍ਰਧਾਨ ਦਲੀਪ ਕੋਚ ਤੇ ਡਾ. ਗਗਨ ਸ਼ਰਮਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਵਿਧਾਇਕ ਬੱਗਾ ਨੇ ਦਲੀਪ ਕੋਚ ਦੀਆਂ ਕੋਸ਼ਿਸ਼ਾਂ ਸਦਕਾ ਸ਼ੁਰੂ ਹੋਈ ਡਾ. ਰਾਜ ਕੁਮਾਰ ਸ਼ਰਮਾ ਸੇਵਾ ਮਿਸ਼ਨ ਚੈਰੀਟੇਬਲ ਡਿਸਪੈਂਸਰੀ ਦੀ ਪ੍ਰਸ਼ੰਸਾ ਕਰਦੇ ਹੋਏ ਰਾਜ ਸਰਕਾਰ ਵਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਪ੍ਰਬੰਧਨ ਕਮੇਟੀ ਨੂੰ ਦਿਵਾਇਆ। ਸ੍ਰੀ ਬੱਗਾ ਨੇ ਪੰਜਾਬ ਸਰਕਾਰ ਵਲੋਂ ਹਰ ਨਾਗਰਿਕ ਤੱਕ ਸਸਤੀਆਂ ਸਿਹਤ ਸੇਵਾਵਾਂ ਉਪਲੱਬਧ ਕਰਵਾਏ ਜਾਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਲਦ ਹੀ ਦਿੱਲੀ ਵਿਚ ਆਪ ਸਰਕਾਰ ਦੀ ਤਰਜ ‘ਤੇ ਪੰਜਾਬ ਵਿਚ ਵੀ ਮੁਹੱਲਾ ਕਲੀਨਿਕਾਂ ਦੀ ਸਥਾਪਨਾਂ ਕਰਕੇ ਹਰ ਨਾਗਰਿਕ ਨੂੰ ਸਸਤਾ ਇਲਾਜ ਉਪਲੱਬਧ ਕਰਵਾਇਆ ਜਾਵੇਗਾ।

ਦਲੀਪ ਕੋਚ ਨੇ ਡਿਸਪੈਂਸਰੀ ਖੁੱਲਣ ਦੇ ਸਮੇਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਾ. ਗਗਨ ਸ਼ਰਮਾ ਸਵੇਰੇ 9 ਵਜੇ ਤੋਂ ਦੁਪਹਿਰ 1.00 ਵਜੇ ਤੱਕ ਅਤੇ ਸ਼ਾਮ 4 ਤੋਂ 6 ਵਜੇ ਤੱਕ ਸਿਰਫ 10 ਰੁਪਏ ਵਿਚ ਮਰੀਜ਼ਾਂ ਦਾ ਇਲਾਜ ਕਰਨਗੇ |

Facebook Comments

Trending