ਪੰਜਾਬੀ

ਵਿਧਾਇਕ ਇਆਲੀ ਨੇ ਮਹਿਲਾ ਮੰਡਲ ਕਮੇਟੀ ਨੂੰ ਜ਼ਰੂਰੀ ਸਾਮਾਨ ਲਈ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ

Published

on

ਜਗਰਾਓਂ / ਲੁਧਿਆਣਾ : ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਇਲਾਕੇ ਦੇ ਪਿੰਡ ਗੁੜੇ ਪਹੁੰਚ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਿੰਡ ‘ਚ ਸਥਾਪਿਤ ਮਹਿਲਾ ਮੰਡਲ ਕਮੇਟੀ ਵੱਲੋਂ ਪਿੰਡ ‘ਚ ਖੁਸ਼ੀ-ਗਮੀ ‘ਚ ਹਰ ਪਰਿਵਾਰ ਨੂੰ ਜ਼ਰੂਰਤ ਆਉਣ ਵਾਲੇ ਸਾਮਾਨ ਮੁਹੱਈਆ ਕਰਵਾਉਣ ਦੇ ਪ੍ਰਬੰਧ ਦੇਖ ਕੇ ਸ਼ਲਾਘਾ ਕੀਤੀ। ਉਨ੍ਹਾਂ ਮਹਿਲਾ ਮੰਡਲ ਕਮੇਟੀ ਨੂੰ ਆਪਣੇ ਕੋਲੋਂ ਕਮੇਟੀ ਲਈ ਮੰਜੇ, ਬਿਸਤਰੇ ਤੇ ਹੋਰ ਜ਼ਰੂਰੀ ਸਾਮਾਨ ਲਈ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ।

ਇਸ ਮੌਕੇ ਵਿਧਾਇਕ ਇਆਲੀ ਨੇ ਕਿਹਾ ਮੁੱਲਾਂਪੁਰ ਦਾਖਾ ਦੇ ਲੋਕ ਉਨ੍ਹਾਂ ਦਾ ਆਪਣਾ ਪਰਿਵਾਰ ਹਨ। ਇਸੇ ਲਈ ਉਹ ਆਪਣੀ ਸਮਰਥਾ ਅਨੁਸਾਰ ਹਰ ਪਿੰਡ ‘ਚ ਬਣਦੀ ਮਾਇਕ ਸਹਾਇਤਾ ਕਰਦੇ ਹਨ। ਭਵਿਖ ‘ਚ ਵੀ ਉਹ ਆਪਣੇ ਇਸ ਪਰਿਵਾਰ ਨਾਲ ਖੜ੍ਹੇ ਹਨ।

ਇਸ ਮੌਕੇ ਪ੍ਰਧਾਨ ਚਰਨਜੀਤ ਕੌਰ, ਕਮਲਜੀਤ ਕੌਰ, ਬਲਵੀਰ ਕੌਰ, ਸੁਖਦੀਪ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ, ਰਣਜੀਤ ਕੌਰ, ਹਰਜਿੰਦਰ ਕੌਰ, ਜਸਵਿੰਦਰ ਕੌਰ, ਜਰਨੈਲ ਸਿੰਘ, ਚਰਨ ਸਿੰਘ, ਮੇਵਾ ਸਿੰਘ, ਜਸਪਾਲ ਸਿੰਘ, ਬਿੰਦਰ ਗੁੜੇ, ਲੱਕੀ, ਗੁਰਪਿੰਦਰ ਸਿੰਘ ਨੀਟੂ, ਸੰਦੀਪ ਸ਼ਰਮਾ, ਬੀਰਾ ਗੁੜੇ ਤੇ ਗਗਨ ਸ਼ਰਮਾ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.