Connect with us

ਧਰਮ

ਮਿਸ਼ਨਰੀਜ਼ ਲਾਲਚ ਦੇ ਕੇ ਵਿੱਤੀ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਬਣਾ ਰਹੇ ਨੇ ਈਸਾਈ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 

Published

on

Missionaries are making financially weak people Christians by giving them greed - Jathedar Giani Harpreet Singh

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਕੋਲ ਧਰਮ ਤਬਦੀਲੀ ਨਾਲ ਸਬੰਧਤ ਵੀਡੀਓ ਤੇ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਐੱਸਜੀਪੀਸੀ ਨੇ ਸੂਬੇ ਵਿਚ ਸਿੱਖ ਧਰਮ ਦੇ ਪ੍ਰਚਾਰ ਲਈ ‘ਘਰ ਘਰ ਧਰਮਸਾਲ’ ਮੁਹਿੰਮ ਆਰੰਭ ਕੀਤੀ ਹੈ। ਇਸ ਦੇ ਤਹਿਤ ਘਰ-ਘਰ ਪੁੱਜ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਾਵੇਗਾ ਤੇ ਸਾਹਿਤ ਵੰਡਿਆ ਜਾਵੇਗਾ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਈਸਾਈ ਮਿਸ਼ਨਰੀਜ਼ ਵੱਲੋਂ ਕਥਿਤ ਤੌਰ ’ਤੇ ਲਾਲਚ ਦੇ ਕੇ ਧਰਮ ਤਬਦੀਲੀ ਕਰਵਾਉਣੀ ਚਿੰਤਾ ਵਾਲੀ ਗੱਲ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਕੋਲ ਇਸ ਬਾਰੇ ਹਾਲੇ ਤਕ ਅੰਕੜੇ ਨਹੀਂ ਹਨ ਕਿ ਕਿਹੜੇ ਇਲਾਕਿਆਂ ਵਿਚ ਕਿੰਨੇ ਲੋਕਾਂ ਦੀ ਧਰਮ ਤਬਦੀਲੀ ਹੋਈ ਹੈ। ਜਦਕਿ ਆਰਥਕ ਪੱਖੋਂ ਕਮਜ਼ੋਰ ਹੋਣ ਕਾਰਨ ਮਜ੍ਹਬੀ ਸਿੱਖ ਵੀ ਈਸਾਈ ਮਿਸ਼ਨਰੀਜ਼ ਦੇ ਨਿਸ਼ਾਨੇ ’ਤੇ ਹਨ।

ਇਨ੍ਹਾਂ ਯਤਨਾਂ ਨੂੰ ਰੋਕਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਕ ਤੇ ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਖ਼ਾਤਰ 150 ਤੋਂ ਵੱਧ ਕਮੇਟੀਆਂ ਦਾ ਗਠਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਈਸਾਈ ਮਿਸ਼ਨਰੀਜ਼ ਦਾ ਫੋਕਸ ਅਨੂਸੂਚਿਤ ਜਾਤੀਆਂ ਤੇ ਪੱਛੜੀਆਂ ਜਾਤਾਂ ’ਤੇ ਹੈ। ਇਸ ਲਈ ਪ੍ਰਚਾਰ ਕਮੇਟੀਆਂ ਪਿੰਡ-ਪਿੰਡ ਜਾ ਕੇ ਧਰਮ ਪ੍ਰਚਾਰ ਕਰਨਗੀਆਂ। ਸਿੱਖ ਇਤਿਹਾਸ ਨਾਲ ਸਬੰਧਤ ਸਾਹਿਤ ਘਰ-ਘਰ ਪਹੁੰਚਾਇਆ ਜਾਵੇਗਾ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਪਿਛਲੇ ਕਾਫ਼ੀ ਸਮੇਂ ਤੋਂ ਫੋਨ ਰਾਹੀਂ ਸ਼ਿਕਾਇਤਾਂ ਪੁੱਜ ਰਹੀਆਂ ਹਨ। ਸਰਹੱਦੀ ਇਲਾਕਿਆਂ ਵਿਚ ਕੁਝ ਚਰਚਾਂ ਵਿਚ ਮਿਸ਼ਨਰੀਜ਼ ਕਥਿਤ ਤੌਰ ’ਤੇ ਗੁਮਰਾਹ ਕਰ ਕੇ ਅਤੇ ਲਾਲਚ ਦੇ ਕੇ ਵਿੱਤੀ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਈਸਾਈ ਬਣਾ ਰਹੇ ਹਨ।

Facebook Comments

Trending