Connect with us

ਪੰਜਾਬੀ

ਸਮਾਰਟ ਸਿਟੀ ‘ਚ ਪ੍ਰਾਜੈਕਟਾਂ ਵਿਚ ਦੇਰੀ ਕਾਰਨ ਲੁਧਿਆਣਾ ਐਵਾਰਡ ਤੋਂ ਖੂੰਜਿਆਂ

Published

on

Missed Ludhiana Award due to delay in projects in Smart City

ਲੁਧਿਆਣਾ : ਸੂਰਤ ਵਿੱਚ ਇਸ ਵਾਰ ਭਾਰਤ ਸਰਕਾਰ ਨੇ 18 ਤੋਂ 20 ਅਪ੍ਰੈਲ ਤੱਕ ਸਮਾਰਟ ਸਿਟੀ ਮਿਸ਼ਨ ਤਹਿਤ 100 ਸਮਾਰਟ ਸ਼ਹਿਰਾਂ ਲਈ ਇੱਕ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ। ਲੁਧਿਆਣਾ ਨੇ ਇਸ ਵਿਚ ਪਹਿਲੀ ਵਾਰ ਭਾਗ ਲਿਆ। ਇਸ ਦੌਰਾਨ 12 ਵੱਖ-ਵੱਖ ਵਰਗਾਂ ਵਿਚ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਪਰ ਲੁਧਿਆਣਾ ਸਮਾਰਟ ਸਿਟੀ ਨੂੰ ਇੱਕ ਵੀ ਐਵਾਰਡ ਨਹੀਂ ਮਿਲ ਸਕਿਆ।

ਸਮਾਰਟ ਸਿਟੀ ਮਿਸ਼ਨ ਤਹਿਤ 47 ਪ੍ਰੋਜੈਕਟਾਂ ਵਿੱਚੋਂ 20 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ। ਇਸ ਦੇ ਬਾਵਜੂਦ ਲੁਧਿਆਣਾ ਸਮਾਰਟ ਸਿਟੀ ਨੂੰ ਇਕ ਵੀ ਐਵਾਰਡ ਨਹੀਂ ਮਿਲ ਸਕਿਆ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਲੁਧਿਆਣਾ ਸਮਾਰਟ ਸਿਟੀ ਮਿਸ਼ਨ ਤਹਿਤ ਚੱਲ ਰਹੇ ਪ੍ਰਾਜੈਕਟ ਕਾਫੀ ਲੇਟ ਹਨ, ਜਿਨ੍ਹਾਂ ਨੂੰ ਸਮੇਂ ਸਿਰ ਪੂਰਾ ਨਹੀਂ ਕੀਤਾ ਗਿਆ, ਅਜੇ ਤੱਕ ਸਮਾਰਟ ਮਲਹਾਰ ਰੋਡ, ਆਰਓਬੀ-ਆਰਯੂਬੀ ਵਰਗੇ ਪ੍ਰਾਜੈਕਟ ਡੈੱਡਲਾਈਨ ਪੂਰੀ ਹੋਣ ਦੇ ਬਾਵਜੂਦ ਪੂਰੇ ਨਹੀਂ ਹੋਏ ਹਨ।

ਜਦੋਂ ਕਿ ਗੁਆਂਢੀ ਚੰਡੀਗੜ੍ਹ ਨੇ ਹੈਰੀਟੇਜ ਪ੍ਰੋਜੈਕਟ ਅਤੇ ਸਰਬੋਤਮ ਯੂਟੀ ਸ਼੍ਰੇਣੀ ਵਿੱਚ ਪੁਰਸਕਾਰ ਜਿੱਤੇ ਹਨ। ਐਡੀਸ਼ਨਲ ਕਮਿਸ਼ਨਰ ਅਦਿੱਤਿਆ ਡੇਚਲਵਾਲ ਅਤੇ ਨੋਡਲ ਅਫਸਰ ਰਾਹੁਲ ਗਗਨੇਜਾ ਨੂੰ ਨਿਗਮ ਕਮਿਸ਼ਨਰ ਦੇ ਸੀਈਓ ਪ੍ਰਦੀਪ ਕੁਮਾਰ ਸੱਭਰਵਾਲ ਨੇ ਐਵਾਰਡ ਸਮਾਰੋਹ ਵਿੱਚ ਹਿੱਸਾ ਲੈਣ ਲਈ ਭੇਜਿਆ ਸੀ।

Facebook Comments

Trending