Connect with us

ਅਪਰਾਧ

ਪੰਜਾਬੀ ਯੂਨੀਵਰਸਿਟੀ ਦੇ ਫੰਡਾਂ ‘ਚ ਹੇਰਾ- ਫੇਰੀ : ਲਾਭਪਾਤਰੀ, ਬਿੱਲ, ਦਸਤਖ਼ਤ ਤੇ ਮੋਹਰਾਂ ਸਭ ਜਾਅਲੀ – ਜਾਂਚ ਰਿਪੋਰਟ

Published

on

Misappropriation of Punjabi University funds: Beneficiaries, bills, signatures and stamps are all fake - Investigation Report

ਪਟਿਆਲਾ : ਪੰਜਾਬੀ ਯੂਨੀਵਰਸਿਟੀ ਜਿੱਥੇ ਫੰਡਾਂ ਦੀ ਘਾਟ ਕਰਕੇ ਮਾੜੇ ਵਿੱਤੀ ਹਾਲਾਤ ਨਾਲ ਜੂਝ ਰਹੀ ਹੈ ਉੱਥੇ ਹੀ ਮਿਲੇ ਫੰਡਾਂ ਵਿਚ ਘਾਲ਼ਾ-ਮਾਲ਼ਾ ਕਰ ਕੇ ਹੋਰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਜਾਅਲੀ ਬਿੱਲਾਂ ‘ਤੇ ਜਾਅਲੀ ਦਸਤਖ਼ਤ ਕਰ ਕੇ, ਮੋਹਰਾਂ ਵੀ ਜਾਅਲੀ ਲਾਈਆਂ ਗਈਆਂ ਅਤੇ ਯੂਨੀਵਰਸਿਟੀ ਦੇ ਫੰਡਾਂ ਨੂੰ ਜਾਅਲੀ ਲਾਭਪਾਤਰੀਆਂ ਦੇ ਖਾਤਿਆਂ ਵਿਚ ਪਾਉਣ ਸਬੰਧੀ ਖੁਲਾਸਾ ਹੋਇਆ ਹੈ। ਇਸ ‘ਤੇ ਜਾਂਚ ਕਮੇਟੀ ਨੇ ਮੋਹਰ ਲਾਉਂਦਿਆਂ ਵਾਈਸ ਚਾਂਸਲਰ ਕੋਲ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ। ਜਾਂਚ ਰਿਪੋਰਟ ਦੇ ਆਧਾਰ ‘ਤੇ ਅਥਾਰਟੀ ਅਗਲੇ ਦਿਨਾਂ ਵਿਚ ਇਕ ਸੀਨੀਅਰ ਸਹਾਇਕ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਮਨ ਬਣਾ ਚੁੱਕੀ ਹੈ।

ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਨੂੰ ਮਿਲੀ ਗ੍ਰਾਂਟ ਵਿਚ ਹੇਰਾ ਫੇਰੀ ਹੋਣ ਸਬੰਧੀ ਵਾਈਸ ਚਾਂਸਲਰ ਵੱਲੋਂ ਰਜਿਸਟਰਾਰ ਵਰਿੰਦਰ ਕੁਮਾਰ ਕੌਸ਼ਿਕ, ਵਿੱਤ ਅਧਿਕਾਰੀ ਰਾਕੇਸ਼ ਖੁਰਾਣਾ ਤੇ ਡੀਨ ਰਿਸਰਚ ਅਸ਼ੋਕ ਤਿਵਾੜੀ ਆਧਾਰਿਤ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਲੱਖ-ਲੱਖ ਰੁਪਏ ਦੇ ਛੇ ਬਿੱਲ ਜਾਅਲੀ ਹਨ। ਜਾਂਚ ਅੱਗੇ ਤੋਰੀ ਗਈ ਤਾਂ ਪਤਾ ਲੱਗਾ ਕਿ ਬਿੱਲਾਂ ਤੇ ਵਿਭਾਗ ਮੁਖੀ ਦੇ ਦਸਤਖ਼ਤ ਤੇ ਮੋਹਰ ਵੀ ਜਾਅਲੀ ਲਾਈ ਗਈ ਅਤੇ ਇਸ ਤੋਂ ਬਾਅਦ ਯੂਨੀਵਰਸਿਟੀ ਦੇ ਫੰਡਾਂ ਨੂੰ ਜਾਅਲੀ ਲਾਭਪਾਤਰੀਆਂ ਦੇ ਖਾਤਿਆਂ ਵਿਚ ਪਾ ਦਿੱਤਾ ਗਿਆ ਹੈ। ਜਾਂਚ ਦੌਰਾਨ ਸੀਨੀਅਰ ਸਹਾਇਕ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜਿਸ ਤੋਂ ਵਾਈਸ ਚਾਂਸਲਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ ਅਗਲੇ ਦਿਨੀਂ ਸਿੰਡੀਕੇਟ ਦੀ ਮੀਟਿੰਗ ਵਿਚ ਇਸ ਮਾਮਲੇ ਨੂੰ ਵਿਚਾਰ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਫੰਡਾਂ ਨੂੰ ਆਪਣੇ ਖਾਤਿਆਂ ਵਿਚ ਪੁਆਉਣ ਵਾਲੇ ਜਾਅਲੀ ਲਾਭਪਾਤਰੀ ਵੀ ਯੂਨੀਵਰਸਿਟੀ ਵਿਚ ਹੀ ਮੌਜੂਦ ਹਨ ਜਿਨ੍ਹਾਂ ਦੀ ਸੂਚੀ ਬਣਾ ਕੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬੀ ਯੂਨੀਵਰਿਸਟੀ ਦੇ ਵੀਸੀ ਪੋ੍. ਅਰਵਿੰਦ ਨੇ ਇਸ ਮਾਮਲੇ ਬਾਰੇ ਕਿਹਾ ਕਿ ਕੁਝ ਬਿੱਲ ਗ਼ਲਤ ਪਾਏ ਗਏ ਹਨ। ਫਿਲਹਾਲ ਅੰਤਿ੍ਮ ਰਿਪੋਰਟ ਮਿਲੀ ਹੈ ਅਤੇ ਲੋੜ ਅਨੁਸਾਰ ਅਗਲੀ ਕਾਰਵਾਈ ਹੋਵੇਗੀ। ਜਾਂਚ ਕਮੇਟੀ ਵਿਚ ਸ਼ਾਮਲ ਰਜਿਸਟਰਾਰ ਵਰਿੰਦਰ ਕੁਮਾਰ ਕੌਸ਼ਿਕ ਨੇ ਕਿਹਾ ਕਿ ਕਮੇਟੀ ਨੇ ਰਿਪੋਰਟ ਸੌਂਪ ਦਿੱਤੀ ਹੈ।

Facebook Comments

Advertisement

ਤਾਜ਼ਾ

Now Razia Sultana has resigned from the ministry, find out why Now Razia Sultana has resigned from the ministry, find out why
ਪੰਜਾਬ ਨਿਊਜ਼1 hour ago

ਹੁਣ ਰਜ਼ੀਆ ਸੁਲਤਾਨਾ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ, ਜਾਣੋ ਕਿਉਂ

ਚੰਡੀਗੜ੍ਹ : ਪੰਜਾਬ ਦੀ ਕਾਂਗਰਸ ‘ਚ ਸਚਮੁੱਚ ਭੂਚਾਲ ਆ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਖ਼ਜ਼ਾਨਚੀ ਗੁਲਜ਼ਾਰ...

In District Ludhiana again 5185 samples were taken today, the cure rate of patients was 97.58% In District Ludhiana again 5185 samples were taken today, the cure rate of patients was 97.58%
ਕਰੋਨਾਵਾਇਰਸ1 hour ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 5185 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.58% ਹੋਈ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

World Rabies Day is celebrated by the Department of Health World Rabies Day is celebrated by the Department of Health
ਪੰਜਾਬੀ2 hours ago

ਸਿਹਤ ਵਿਭਾਗ ਵੱਲੋਂ ਵਿਸ਼ਵ ਰੈਬੀਜ (ਹਲਕਾਅ) ਦਿਵਸ ਮਨਾਇਆ ਗਿਆ

ਲੁਧਿਆਣਾ :  ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਐਪੀਡੀਮੋਲੋਜਿਸਟ ਡਾ.ਰਮੇਸ਼ ਕੁਮਾਰ ਦੀ ਅਗਵਾਈ ਹੇਠ ਵਿਸ਼ਵ...

Department of Agriculture appeals to farmers, contributes to make Ludhiana a straw free district Department of Agriculture appeals to farmers, contributes to make Ludhiana a straw free district
ਖੇਤੀਬਾੜੀ2 hours ago

ਖੇਤੀਬਾੜੀ ਵਿਭਾਗ ਦੀ ਕਿਸਾਨਾਂ ਨੂੰ ਅਪੀਲ, ਲੁਧਿਆਣਾ ਨੂੰ ਪਰਾਲੀ ਮੁਕਤ ਜ਼ਿਲ੍ਹਾ ਬਣਾਉਣ ‘ਚ ਪਾਉਣ ਯੋਗਦਾਨ

ਲੁਧਿਆਣਾ : ਰਾਓਵਾਲ ਪਿੰਡ ਵਿੱਚ ਦੋ ਰੋਜ਼ਾ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮੇਲਾ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਅਤੇ...

US President Joe Biden administers booster dose of corona vaccine US President Joe Biden administers booster dose of corona vaccine
ਇੰਡੀਆ ਨਿਊਜ਼2 hours ago

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼

ਜਾਣਕਾਰੀ ਅਨੁਸਾਰ ਦੇਸ਼ ਹੀ ਨਹੀਂ ਵਿਦੇਸ਼ ਵਿਚ ਮੁੜ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਅਮਰੀਕਾ ਦੇ...

Cars will now fly in the sky instead of roads, read the full story Cars will now fly in the sky instead of roads, read the full story
ਇੰਡੀਆ ਨਿਊਜ਼2 hours ago

ਹੁਣ ਸੜਕਾਂ ਦੀ ਥਾਂ ਅਸਮਾਨ ‘ਚ ਉੱਡਣਗੀਆਂ ਕਾਰਾਂ, ਪੜ੍ਹੋ ਪੂਰੀ ਖ਼ਬਰ

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਜੇ ਤੱਕ ਤੁਸੀਂ ਸਿਰਫ਼ ਫ਼ਿਲਮਾਂ ਵਿੱਚ ਹੀ ਉੱਡਣ ਵਾਲੀਆਂ ਕਾਰਾਂ ਵੇਖੀਆਂ ਹੋਣਗੀਆਂ। ਉੱਡਣ ਵਾਲੀਆਂ ਕਾਰਾਂ...

From the beginning, the goal is to keep pace with the goals - Preet Kohli From the beginning, the goal is to keep pace with the goals - Preet Kohli
ਪੰਜਾਬੀ2 hours ago

ਮੁੱਢ ਤੋਂ ਟੀਚੇ ਮਿਥ ਕੇ ਚੱਲਣ ਵਾਲੇ ਮੰਜ਼ਿਲਾਂ ਦੇ ਹਾਣੀ ਬਣਦੇ ਨੇ – ਪ੍ਰੀਤ ਕੋਹਲੀ

ਲੁਧਿਆਣਾ :  ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸ੍ਰੀ ਡੀ.ਪੀ.ਐਸ. ਖਰਬੰਦਾ ਦੇ ਹੁਕਮਾ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਸਦਕਾ...

Deep Sidhu carried out the blast before the 2022 elections Deep Sidhu carried out the blast before the 2022 elections
ਪਾਲੀਵੁੱਡ2 hours ago

ਦੀਪ ਸਿੱਧੂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਕੀਤਾ ਇਹ ਧਮਾਕਾ

ਜਾਣਕਾਰੀ ਅਨੁਸਾਰ ਪੰਜਾਬ ਫਿਲਮ ਅਦਾਕਾਰ ਦੀਪ ਸਿੱਧੂ ਪੰਜਾਬ ਵਿੱਚ ਇੱਕ ਨਵਾਂ ਮੁਕਾਮ ਬਣਾਉਣ ਜਾ ਰਹੇ ਹਨ। ਉਹ ਵਾਰਿਸ ਪੰਜਾਬ ਦੇ...

All roads to be repaired in a week - Bharat Bhushan Ashu All roads to be repaired in a week - Bharat Bhushan Ashu
ਪੰਜਾਬੀ3 hours ago

 ਇੱਕ ਹਫ਼ਤੇ ‘ਚ ਸਾਰੀਆਂ ਸੜ੍ਹਕਾਂ ਦੀ ਕੀਤੀ ਜਾਵੇ ਮੁਰੰਮਤ – ਭਾਰਤ ਭੂਸ਼ਣ ਆਸ਼ੂ 

ਲੁਧਿਆਣਾ :  ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਨਗਰ ਨਿਗਮ ਦੇ...

The Prime Minister Awarded the first prize for a clean and green campus The Prime Minister Awarded the first prize for a clean and green campus
ਇੰਡੀਆ ਨਿਊਜ਼3 hours ago

ਪ੍ਰਧਾਨ ਮੰਤਰੀ ਨੇ ਪੀ.ਏ.ਯੂ. ਨੂੰ ਸਾਫ ਸੁਥਰੇ ਅਤੇ ਹਰੇ ਭਰੇ ਕੈਂਪਸ ਲਈ ਪਹਿਲਾ ਇਨਾਮ ਪ੍ਰਦਾਨ ਕੀਤਾ  

ਲੁਧਿਆਣਾ :  ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਰਾਸ਼ਟਰੀ ਖੇਤੀ ਉਚ ਸਿੱਖਿਆ ਪ੍ਰੋਜੈਕਟ ਵੱਲੋਂ ਪੀ.ਏ.ਯੂ. ਦੇ ਕੈਂਪਸ ਨੂੰ ਪਿਛਲੇ ਸਾਲ ਲਈ...

Commencement of services related to registration and certification of fertilizers in the service centers Commencement of services related to registration and certification of fertilizers in the service centers
ਪੰਜਾਬੀ3 hours ago

 ਸੇਵਾ ਕੇਂਦਰਾਂ ‘ਚ ਖਾਦ ਪਦਾਰਥਾਂ ਦੀ ਰਜਿਸਟ੍ਰੇਸ਼ਨ ਤੇ ਸਰਟੀਫਿਕੇਟ ਨਾਲ ਸਬੰਧਤ ਸੇਵਾਵਾਂ ਸ਼ੁਰੂ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਵਸਨੀਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਦੇ ਉਦੇਸ਼ ਨਾਲ ਸੇਵਾ ਕੇਂਦਰਾਂ ‘ਚ ਖਾਣ ਵਾਲੇ ਪਦਾਰਥਾਂ ਦੀ...

More than 10 million corona vaccines were administered in India yesterday More than 10 million corona vaccines were administered in India yesterday
ਇੰਡੀਆ ਨਿਊਜ਼3 hours ago

ਕੱਲ੍ਹ ਭਾਰਤ ‘ਚ 1 ਕਰੋੜ ਤੋਂ ਵੱਧ ਲੱਗੇ ਕੋਰੋਨਾ ਵੈਕਸੀਨ ਦੇ ਟੀਕੇ

ਜਾਣਕਾਰੀ ਅਨੁਸਾਰ ਦੇਸ਼ ਵਿਚ ਮੁੜ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵਧਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਕੋਰੋਨਾ ਤੋਂ ਬਚਣ...

Trending