ਪੰਜਾਬੀ

ਮੌਨਸੂਨ ਸੀਜ਼ਨ ਦੌਰਾਨ ਮਾਈਨਿੰਗ ਗਤੀਵਿਧੀਆਂ ‘ਤੇ ਪਾਬੰਦੀ ਰਹੇਗੀ – ਡਿਪਟੀ ਕਮਿਸ਼ਨਰ ਸੁਰਭੀ ਮਲਿਕ

Published

on

ਲੁਧਿਆਣਾ :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਨਸੂਨ ਸੀਜ਼ਨ ਦੌਰਾਨ ਪਹਿਲੀ ਜੁਲਾਈ ਤੋਂ 30 ਸਤੰਬਰ, 2022 ਤੱਕ ਮਾਈਨਿੰਗ ਗਤੀਵਿਧੀਆਂ ‘ਤੇ ਰੋਕ ਲਗਾਈ ਗਈ ਹੈ।

ਸ੍ਰੀਮਤੀ ਮਲਿਕ ਨੇ ਅੱਗੇ ਦੱਸਿਆ ਕਿ ਮਾਈਨਿੰਗ ਸਮਝੌਤੇ (ਫਾਰਮ ਐਲ-1 ਦੇ ਕਲਾਜ਼ ਨੰਬਰ 26 ਵਿੱਚ ਨਿਰਧਾਰਤ ਸ਼ਰਤਾਂ) ਅਤੇ ਸਸਟੇਨੇਬਲ ਸੈਂਡ ਮਾਈਨਿੰਗ ਮੈਨੇਜਮੈਂਟ ਗਾਈਡਲਾਈਨਜ਼ 2016 ਦੇ ਰੇਤ ਖਣਨ ਲਈ ਮਿਆਰੀ ਵਾਤਾਵਰਣ ਸਥਿਤੀ ਦੇ ਅਨੁਸਾਰ, ਮਾਨਸੂਨ ਦੀ ਮਿਆਦ ਦੇ ਦੌਰਾਨ ਜਿੱਥੇ ਨਦੀ/ਦਰਿਆ ਵਗਦਾ ਹੈ ਉੱਥੇਂ ਮਾਈਨਿੰਗ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ ਅਨੁਸਾਰ, ਪੰਜਾਬ ਸੂਬੇ ਲਈ ਮਾਨਸੂਨ ਦੀ ਮਿਆਦ 01-07-2022 ਤੋਂ 30-09-2022 ਤੱਕ ਪਹਿਲਾਂ ਹੀ ਘੋਸ਼ਿਤ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਮੌਨਸੂਨ ਦੀ ਮਿਆਦ ਦੌਰਾਨ ਨਦੀ/ਦਰਿਆ ਦੇ ਏਰੀਏ ਵਿੱਚੋਂ ਕੋਈ ਮਾਈਨਿੰਗ ਗਤੀਵਿਧੀ ਨਹੀਂ ਕੀਤੀ ਜਾ ਸਕਦੀ ਹੈ ਅਤੇ ਨਦੀ/ਦਰਿਆ ਵਿੱਚ ਮਾਈਨਿੰਗ ਦੇ ਉਦੇਸ਼ ਲਈ ਕੋਈ ਵਾਹਨ/ਮਸ਼ੀਨਰੀ ਦੀ ਵਰਤੋਂ ਵੀ ਨਹੀਂ ਕੀਤੀ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਮੌਨਸੂਨ ਦੀ ਮਿਆਦ ਦੌਰਾਨ ਇਨ੍ਹਾਂ ਖੇਤਰਾਂ ਵਿੱਚ ਕੋਈ ਮਾਈਨਿੰਗ ਗਤੀਵਿਧੀ/ਮਸ਼ੀਨਰੀ ਪਾਈ ਜਾਂਦੀ ਹੈ, ਤਾਂ ਪੰਜਾਬ ਮਾਈਨਰ ਮਿਨਰਲ ਰੂਲਜ਼, 2013 ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ ਮਾਈਨਿੰਗ ਲਈ ਵਾਹਨ/ਮਸ਼ੀਨਰੀ ਚਲਾਉਣ ਵਾਲੇ ਦੇ ਨਾਲ-ਨਾਲ ਮਾਈਨਿੰਗ ਲਈ ਜ਼ਿੰਮੇਵਾਰ ਵਿਅਕਤੀਆਂ ‘ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

Facebook Comments

Trending

Copyright © 2020 Ludhiana Live Media - All Rights Reserved.