ਇੰਡੀਆ ਨਿਊਜ਼

ਰਾਵੀ ਦਰਿਆ ਨੇੜੇ ਮਾਈਨ ਮਿਲਣ ਨਾਲ ਆਲੇ ਦੁਆਲੇ ਇਲਾਕੇ ਦੇ ਲੋਕਾਂ ਵਿਚ ਮੱਚੀ ਹਫੜਾ ਦਫੜੀ

Published

on

ਮਿਲੀ ਜਾਣਕਾਰੀ ਅਨੁਸਾਰ ਭਾਰਤ ਪਾਕਿ ਸਰਹੱਦ ਦੇ ਨਾਲ ਲੱਗਦੇ ਰਾਵੀ ਦਰਿਆ ਨੇੜੇ ਪਿੰਡ ਚਾਹੜਪੁਰ ਨਜ਼ਦੀਕ ਮਾਈਨ ਦੀ ਡੰਮੀ ਮਿਲਣ ਨਾਲ ਪਿੰਡ ਦੇ ਆਲੇ ਦੁਆਲੇ ਇਲਾਕੇ ਦੇ ਲੋਕਾਂ ਵਿਚ ਹਫੜਾ ਦਫੜੀ ਮੱਚ ਗਈ ਪਿੰਡ ਵਾਸੀਆਂ ਨੇ ਡੰਮੀ ਮਾਈਨ ਨੂੰ ਅਸਲੀ ਮਾਈਨ ਸਮਝ ਲਿਆ ਜਿਸ ਤੋਂ ਬਾਅਦ ਲੋਕਾਂ ਵੱਲੋਂ ਪੁਲੀਸ ਨੂੰ ਇਸ ਸਬੰਧੀ ਤੁਰੰਤ ਜਾਣਕਾਰੀ ਦਿੱਤੀ ਗਈ ਅਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਡੰਮੀ ਮਾਈਨ ਨੂੰ ਆਰਮੀ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਭਾਰਤ ਪਾਕਿ ਸਰਹੱਦ ਦੇ ਨਾਲ ਵਹਿੰਦੇ ਰਾਵੀ ਦਰਿਆ ਨਜ਼ਦੀਕ ਥਾਣਾ ਰਮਦਾਸ ਦੇ ਅਧੀਨ ਆਉਂਦੇ ਪਿੰਡ ਚਾਹੜਪੁਰ ਦੇ ਇਲਾਕੇ ਵਿਚ ਪਿਛਲੇ ਦਿਨੀਂ ਆਰਮੀ ਵੱਲੋਂ ਯੁੱਧ ਅਭਿਆਸ ਕੀਤਾ ਗਿਆ ਸੀ

ਇਸ ਅਭਿਆਸ ਦੇ ਦੌਰਾਨ ਰਾਵੀ ਦਰਿਆ ਦਾ ਜਲ ਸਤਰ ਅਚਾਨਕ ਵਧ ਗਿਆ ਅਤੇ ਅਭਿਆਸ ਸਮਾਪਤ ਹੋਣ ‘ਤੇ ਆਰਮੀ ਦੇ ਜਵਾਨ ਬਾਕੀ ਸਾਰਾ ਸਾਮਾਨ ਵਾਪਸ ਲੈ ਗਏ ਪਰ ਇਹ ਡੰਮੀ ਮਾਈਨ ਰਾਵੀ ਦਰਿਆ ਦੇ ਪਾਣੀ ਵਿੱਚ ਦੱਬੀ ਰਹਿ ਗਈ ‘ਤੇ ਰਾਵੀ ਦਰਿਆ ‘ਚ ਪਾਣੀ ਘੱਟ ਹੋਣ ਤੋਂ ਬਾਅਦ ਜਦੋਂ ਇਸ ਡੰਮੀ ਮਾਈਨ ‘ਤੇ ਨੇੜੇ ਪਿੰਡ ਦੇ ਲੋਕਾਂ ਦਾ ਧਿਆਨ ਪਿਆ ਤਾਂ ਉਨ੍ਹਾਂ ਨੇ ਡੰਮੀ ਮਾਈਨ ਨੂੰ ਅਸਲੀ ਮਾਈਨ ਸਮਝ ਲਿਆ ਅਤੇ ਉਨ੍ਹਾਂ ਚ ਸਹਿਮ ਦਾ ਮਾਹੌਲ ਬਣ ਗਿਆ। ਜਿਸ ਤੋਂ ਬਾਅਦ ਲੋਕਾਂ ਵਲੋਂ ਥਾਣਾ ਰਮਦਾਸ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ।ਉੱਥੇ ਹੀ ਦੁਪਹਿਰ ਨੂੰ ਪੁਲੀਸ ਨੂੰ ਸੂਚਨਾ ਮਿਲੀ ਸੀ ਅਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਡੰਮੀ ਮਾਈਨ ਜੋ ਕਿ ਆਰਮੀ ਅਭਿਆਸ ਦੌਰਾਨ ਇੱਥੇ ਛੱਡ ਗਏ ਸੀ। ਉਧਰ ਆਰਮੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਡੰਮੀ ਮਾਈਨ ਉਨ੍ਹਾਂ ਹਵਾਲੇ ਕਰ ਦਿੱਤੀ ਗਈ।

 

 

Facebook Comments

Trending

Copyright © 2020 Ludhiana Live Media - All Rights Reserved.