Connect with us

ਅਪਰਾਧ

ਖੇਤੀ ਮੋਟਰਾਂ ਲਈ ਸੋਲਰ ਸਿਸਟਮ ਲਗਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ

Published

on

Millions swindled by installing solar systems for farm motors

ਬਠਿਡਾ : ਬਠਿੰਡਾ ਦੇ ਲੱਖੀ ਜੰਗਲ ਵਿਚ ਖੇਤੀ ਮੋਟਰਾਂ ਲਈ ਸੋਲਰ ਸਿਸਟਮ ਲਾਉਣ ਦਾ ਝਾਂਸਾ ਦੇ ਕੇ 10 ਜਣਿਆਂ ਨਾਲ 7.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਪਤੀ ਪਤਨੀ ਸਮੇਤ ਚਾਰ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪਿੰਡ ਲੱਖੀ ਜੰਗਲ ਦੇ ਰਾਮ ਨਾਥ ਨੇ ਦੱਸਿਆ ਕਿ ਪਟਿਆਲਾ ਦੀ ਐੱਮਵੀ ਸੇਲਸ ਸਰਵਿਸ ਦੇ ਮੁਲਾਜ਼ਮ ਬਠਿੰਡਾ ਵਾਸੀ ਪ੍ਰਮੋਦ ਕੁਮਾਰ ਕਰੀਬ ਦੋ ਸਾਲ ਪਹਿਲਾਂ ਉਨਾਂ ਦੇ ਪਿੰਡ ‘ਚ ਆਏ, ਜਿਸ ਨੇ ਅਨਾਉਂਸਮੈਂਟ ਕਰਵਾਈ ਕਿ ਉਸ ਦੀ ਕੰਪਨੀ ਵਲੋਂ ਸੋਲਰ ਸਿਸਟਮ ਦੇ ਮੀਟਰ ਕੁਨੈਕਸ਼ਨ ਲਗਾਏ ਜਾਂਦੇ ਹਨ ਤੇ 80 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਉਹ ਪ੍ਰਮੋਦ ਕੁਮਾਰ ਦੇ ਸੰਪਰਕ ਵਿਚ ਆਏ ਤਾਂ ਉਸ ਨੇ ਪਟਿਆਲਾ ਵਾਸੀ ਰੋਹਨ ਐੱਮ ਦੇਸਾਈ ਅਤੇ ਧਰੁਵ ਭਾਟੀਆ ਨਾਲ ਮਿਲਾਇਆ, ਜਿਨਾਂ ਨੇ ਪਿੰਡ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਛੇ ਮਹੀਨਿਆਂ ਵਿਚ ਸੋਲਰ ਸਿਸਟਮ ਦੇ ਕੁਨੈਕਸ਼ਨ ਲਗਵਾ ਦਿੱਤੇ ਜਾਣਗੇ

ਇਸ ‘ਤੇ ਪਿੰਡ ਦੇ ਦੱਸ ਕਿਸਾਨਾਂ ਨੇ ਸੱਤ ਲੱਖ ਪੰਜਾਹ ਹਜ਼ਾਰ ਨੌ ਸੌ ਰੁਪਏ ਕੰਪਨੀ ‘ਚ ਜਮ੍ਹਾ ਕਰਵਾਏ ਪਰ ਛੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਨਾਂ ਦੇ ਮੋਟਰ ਕੁਨੈਕਸ਼ਨ ਚਾਲੂ ਨਹੀਂ ਹੋਏ। ਇੱਥੋਂ ਤਕ ਕਿ ਪੈਸੇ ਵਾਪਸ ਮੰਗਣ ‘ਤੇ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਉਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਇਸ ਦੌਰਾਨ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਬਠਿੰਡਾ ਵਾਸੀ ਪ੍ਰਮੋਦ ਕੁਮਾਰ ਉਕਤ ਕੰਪਨੀ ਵਿਚ ਮੁਲਾਜ਼ਮ ਹੈ। ਉਸ ਵੱਲੋਂ ਪਿੰਡ ਲੱਖੀ ਜੰਗਲ ਵਿਚ ਅਨਾਊਂਸਮੈਂਟ ਕਰਵਾਕੇ ਲੋਕਾਂ ਨੂੰ ਝਾਂਸੇ ਵਿਚ ਲਿਆ ਗਿਆ ਸੀ।

 

Facebook Comments

Advertisement

Trending