ਖੇਤੀਬਾੜੀ

ਪਰਵਾਸੀ ਪੰਜਾਬੀ ਕਿਸਾਨ ਪੀ.ਏ.ਯੂ. ਵਿਖੇ ਰਾਤ ਦੇ ਖਾਣੇ ਤੇ ਹੋਏ ਇਕੱਤਰ 

Published

on

ਲੁਧਿਆਣਾ : ਪਰਵਾਸੀ ਕਿਸਾਨ ਸੰਮੇਲਨ ਲਈ ਪੰਜ ਦੇਸ਼ਾਂ ਤੋਂ ਆਏ ਕਿਸਾਨ ਪੀ.ਏ.ਯੂ. ਵਿਖੇ ਰਾਤ ਦੇ ਖਾਣੇ ਤੇ ਇਕੱਠੇ ਹੋਏ । ਇਸ ਮੌਕੇ ਪੀ.ਏ.ਯੂ. ਵੱਲੋਂ ਮੇਜ਼ਬਾਨੀ ਦਾ ਫਰਜ਼ ਨਿਭਾਇਆ ਗਿਆ।

ਇਹਨਾਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਕਿਸਾਨ ਪੰਜਾਬ ਦੀ ਧਰਤੀ ਦੇ ਸੂਰਮੇ ਸਪੁੱਤਰ ਹਨ । ਇਹਨਾਂ ਨੇ ਪੰਜਾਬੀਆਂ ਦੀ ਮਿਹਨਤ ਅਤੇ ਲਗਨ ਦੀ ਭਾਵਨਾ ਨੂੰ ਵਿਦੇਸ਼ਾਂ ਵਿੱਚ ਪਰਸਾਰਿਆ ਅਤੇ ਆਪਣੀ ਕਾਮਯਾਬੀ ਦੇ ਝੰਡੇ ਬਿਗਾਨੀਆਂ ਧਰਤੀਆਂ ਤੇ ਗੱਡੇ ।

ਉਹਨਾਂ ਕਿਹਾ ਕਿ ਆਸ ਹੈ ਕਿ ਇਹ ਕਿਸਾਨ ਉਹਨਾਂ ਦੇਸ਼ਾਂ ਦੇ ਤਜਰਬੇ ਇੱਥੋਂ ਦੇ ਕਿਸਾਨ ਭਰਾਵਾਂ ਨਾਲ ਸਾਂਝੇ ਕਰਨਗੇ । ਏਨਾ ਹੀ ਨਹੀਂ ਖੇਤੀ ਮਾਹਿਰਾਂ ਨੂੰ ਵੀ ਇਹਨਾਂ ਨਾਲ ਵਿਚਾਰ-ਵਟਾਂਦਰਾ ਕਰਕੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ ।

ਡਾ. ਗੋਸਲ ਨੇ ਕਿਹਾ ਕਿ ਪੰਜਾਬ ਦੇ ਸਮਾਜ ਨੂੰ ਜੋ ਵੀ ਸਮੱਸਿਆਵਾਂ ਦਰਪੇਸ਼ ਹਨ ਉਹਨਾਂ ਦੇ ਹੱਲ ਲਈ ਪਰਵਾਸੀ ਹਮੇਸ਼ਾਂ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਰਹੇ ਹਨ । ਇਹ ਕਿਸਾਨ ਭਰਾ ਵੀ ਖੇਤੀ ਸੰਕਟਾਂ ਦੇ ਹੱਲ ਲਈ ਉਸਾਰੂ ਸੁਝਾਅ ਪੇਸ਼ ਕਰਨਗੇ ਅਤੇ ਪੰਜਾਬ ਦੀ ਖੇਤੀ ਨੀਤੀ ਵਿੱਚ ਆਪਣੀਆਂ ਰਾਵਾਂ ਨਾਲ ਭਰਵਾਂ ਯੋਗਦਾਨ ਪਾਉਣਗੇ ।

ਯਾਦ ਰਹੇ ਕਿ ਇਸ ਮੌਕੇ ਆਸਟ੍ਰੇਲੀਆ ਤੋਂ ਸ਼੍ਰੀ ਆਗਿਆ ਸਿੰਘ ਗਰੇਵਾਲ, ਸ਼੍ਰੀ ਅਮਨਦੀਪ ਸਿੰਘ ਸਿੱਧੂ, ਸ਼੍ਰੀ ਮਿੰਟੂ ਬਰਾੜ, ਸ਼ੀ੍ਰ ਰੁਮੇਲ ਸਿੰਘ ਤੂਰ, ਅਮਰੀਕਾ ਤੋਂ ਸ਼੍ਰੀ ਜਗਵੀਰ ਸਿੰਘ ਸ਼ੇਰਗਿੱਲ, ਡਾ. ਬਿਕਰਮ ਸਿੰਘ ਗਿੱਲ, ਡਾ. ਗੁਰਰੀਤ ਬਰਾੜ, ਡਾ. ਹਰਦੀਪ ਸਿੰਘ, ਸ਼੍ਰੀ ਕੇਵਲ ਸਿੰਘ ਬਾਸੀ ਅਤੇ ਸ਼੍ਰੀ ਗੁਰਿੰਦਰ ਸਿੰਘ ਔਜਲਾ ਸ਼ਾਮਿਲ ਸਨ । ਕੈਨੇਡਾ ਤੋਂ ਸ਼੍ਰੀ ਇੰਦਰ ਮਾਨ, ਸ਼੍ਰੀ ਗੁਰਪ੍ਰੀਤ ਬਰਾੜ ਅਤੇ ਤਨਜ਼ਾਨੀਆ ਤੋਂ ਸ਼੍ਰੀ ਰਜਿੰਦਰ ਮੰਡ, ਜਾਂਬੀਆ ਤੋਂ ਸ਼੍ਰੀ ਗੁਰਰਾਜ ਸਿੰਘ ਢਿੱਲੋਂ ਵੀ ਇਸ ਮੌਕੇ ਮੌਜੂਦ ਸਨ ।

Facebook Comments

Trending

Copyright © 2020 Ludhiana Live Media - All Rights Reserved.