ਪੰਜਾਬੀ

ਪੀ.ਏ.ਯੂ ਵਿਖੇ ਮਿਗਲਾਨੀ ਰਚਿਤ ਪੁਸਤਕ ਐਪੀਜੀਨੋਮਿਕਸ ਕੀਤੀ ਗਈ ਰਲੀਜ਼ 

Published

on

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਜੈਨੇਟਿਕਸ ਦੇ ਸਾਬਕਾ ਪ੍ਰੋਫੈਸਰ ਡਾ. ਗੁਰਬਚਨ ਸਿੰਘ ਮਿਗਲਾਨੀ ਦੀ ਪੁਸਤਕ ‘ਐਪੀਜੀਨੋਮਿਕਸ’ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ  ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਰਲੀਜ਼ ਕੀਤਾ ਗਿਆ| ਇਸ ਪੁਸਤਕ ਰਲੀਜ਼ ਸਮਾਰੋਹ ਮੋਕੇ ਯੂਨੀਵਰਸਿਟੀ ਦੇ ਡੀਨਜ਼, ਡਾਇਰੈਕਰਟਜ਼ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ|
ਡਾ. ਮਿਗਲਾਨੀ ਵਲੋਂ ਰਚਿਤ ਇਸ ਟੈਕਸਟ ਬੱੁਕ ਦੀ ਸ਼ਲਾਘਾ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਇਹ ਪੁਸਤਕ ਐਪੀਜੈਨੇਟਿਕਸ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ ਅਤੇ ਇਸ ਨਾਲ ਪਾਠਕਾਂ ਨੂੰ ਜੀਨੋਮ-ਵਾਈਡ ਐਪੀਜੈਨੇਟਿਕ ਵਿਸ਼ਲੇਸ਼ਣ, ਡੀ ਐਨ ਏ ਅਤੇ ਹਿਸਟੋਨ ਸੋਧਾਂ ਆਰ ਆਨ ਏ ਤਬਦੀਲੀਆਂ ਅਤੇ ਨਾਨ-ਕੋਡਿੰਗ ਆਰ ਐਨ ਏ’ਜ ਨੂੰ ਸਮਝਣ ਵਿਚ ਮਦਦ ਮਿਲੇਗੀ| ਉਨ•ਾਂ ਕਿਹਾ ਕਿ ਐਪੀਜੀਨੋਮਿਕਸ ਨਾਂ ਦੀ ਇਸ ਪੁਸਤਕ ਦਾ ਵਿਦਿਆਰਥੀਆਂ ਅਧਿਆਪਕਾਂ ਅਤੇ ਲਾਈਫ਼ ਸਾਇੰਸਜ਼, ਖੇਤੀਬਾੜੀ, ਡਾਕਟਰੀ ਅਤੇ ਬਾਇਓਤਕਨਾਲੋਜੀ  ਖੋਜਾਰਥੀਆਂ ਨੂੰ ਬਹੁਤ ਲਾਭ ਮਿਲ ਸਕੇਗਾ |
ਇਸ ਮੌਕੇ ਡਾ. ਮਿਗਲਾਨੀ ਨੇ ਇਸ ਪੁਸਤਕ ਦੇ ਵਿਸ਼ਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਪੀਜੀਨੋਮਿਕਸ ਨੂੰ ਡੀ ਐਨ ਏ ਅਤੇ ਹਿਸਟੋਨਜ਼ ਉੱਤੇ ਰਸਾਇਣਕ ਸੋਧਾਂ ਹਿਤ ਵਰਤਿਆ ਜਾਂਦਾ ਹੈ| ਉਨਾਂ ਨੇ ਡੀ ਐਨ ਏ ਮਿਥਾਇਲੇਸ਼ਣ, ਹਿਸਟੋਨ ਮੋਡੀਫਿਕੇਟਨਜ, ਆਰ ਐਨ ਏ ਪਰਿਵਰਤਨ ਆਦਿ ਬਾਰੇ ਦੱਸਿਆ ਜੋ ਜੀਨ ਦੀ ਅਭਿਵਿਅਕਤੀ ਨੂੰ ਨਿਯੰਤ੍ਰਿਤ ਕਰਦੇ ਹਨ ਅਤੇ ਵਿਕਾਸ ਵਰਗੀ ਅਹਿਮ ਪ੍ਰਕ੍ਰਿਆ ਨੂੰ ਪ੍ਰਭਾਵਿਤ ਕਰਦੇ ਹਨ|

Facebook Comments

Trending

Copyright © 2020 Ludhiana Live Media - All Rights Reserved.