Connect with us

ਪੰਜਾਬ ਨਿਊਜ਼

ਮਾਈਕ੍ਰੋਸਾਫਟ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਦਿੱਤੀ ਵੱਡੀ ਜੌਬ ਆਫਰ

Published

on

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਬੀ. ਟੈੱਕ. ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਫਾਈਨਲ ਸਾਲ ਦੀ ਵਿਦਿਆਰਥਣ ਤਾਨੀਆ ਅਰੋੜਾ ਨੂੰ ਮਾਈਕ੍ਰੋਸਾਫਟ ਨੇ 42 ਲੱਖ ਰੁਪਏ ਦੀ ਜੌਬ ਆਫਰ ਕੀਤੀ ਹੈ। ਇਹ ਸਾਲ 2019 ਵਿੱਚ ਇਕ ਇੰਜੀਨੀਅਰਿੰਗ ਫ੍ਰੈਸ਼ਰ ਵਲੋਂ ਪ੍ਰਾਪਤ ਉੱਚਤਮ ਪੇਸ਼ਕਸ਼ ਹੈ। ਤਾਨੀਆ ਨੂੰ ਮਾਈਕ੍ਰੋਸਾਫਟ ਦੇ ਇੰਡੀਆ ਆਰ. ਐਂਡ ਡੀ. ਸੈਂਟਰ ਹੈਦਰਾਬਾਦ ਵਿੱਚ ਸਾਫਟਵੇਅਰ ਇੰਜੀਨੀਅਰ ਦੀ ਜੌਬ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਮੌਕੇ ਤਾਨੀਆ ਨੇ ਕਿਹਾ ਕਿ ਮੈਂ ਮਾਈਕ੍ਰੋਸਾਫਟ ਨਾਲ ਕੰਮ ਕਰਨ ਦਾ ਮੌਕਾ ਪ੍ਰਾਪਤ ਕਰਨ ਤੇ ਬਹੁਤ ਉਤਸ਼ਾਹਿਤ ਹਾਂ। ਮੈਂ ਕੰਪਨੀ ਵਿੱਚ  ਇੰਟਰਨਸ਼ਿਪ ਕੀਤੀ ਅਤੇ ਇਹ ਮੇਰਾ ਚੰਗਾ ਅਨੁਭਵ ਰਿਹਾ। ਹੁਣ ਮੇਰੇ ਲਈ ਮਾਈਕ੍ਰੋਸਾਫਟ ਟੀਮ ਮੈਂਬਰ ਦੇ ਰੂਪ ਵਿੱਚ ਚੁਣਿਆ ਜਾਣਾ ਅਸਲ ਵਿੱਚ ਇਕ ਵੱਡੇ ਸੁਪਨੇ ਦੇ ਸੱਚ ਹੋਣ ਵਾਂਗ ਹੈ।

LPU ਵਿੱਚ ਆਪਣੇ ਜੀਵਨ ਬਾਰੇ ਤਜਰਬਾ ਸਾਂਝਾ ਕਰਦਿਆਂ ਤਾਨੀਆ ਨੇ ਕਿਹਾ ਕਿ ਸਫਲਤਾ ਦੀ ਯਾਤਰਾ ਵਿੱਚ ਮੈਨੂੰ ਬਹੁਤ ਫਾਇਦਾ ਮਿਲਿਆ ਹੈ। ਮੈਂ ਆਪਣੇ ਅਲਮਾ ਮੇਟਰ LPU ਦੀ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਕਰੀਅਰ ਕੇਂਦਰਿਤ ਪੜ੍ਹਾਈ ਦਾ ਮਾਹੌਲ ਪ੍ਰਦਾਨ ਕੀਤਾ। ਤਾਨੀਆ ਨੂੰ ਵਧਾਈ ਦਿੰਦਿਆਂ LPU ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਸਾਨੂੰ ਇਸ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਅਨੁਸਾਰ ਉੱਚ ਅਹੁਦੇ ਤੱਕ ਪਹੁੰਚਣ ਦੇ ਯੋਗ ਬਣਾਉਂਦੇ ਹਾਂ। ਮੈਨੂੰ ਉਮੀਦ ਹੈ ਕਿ LPU ਦੇ ਹੋਰ ਵਿਦਿਆਰਥੀ ਵੀ ਤਾਨੀਆ ਵਾਂਗ ਹੀ ਸਫਲਤਾ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ LPU ਦਾ ਸਕੂਲ ਆਫ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇਸ਼ ਦੇ ਸਰਵੋਤਮ ਸਕੂਲਾਂ ਵਿਚੋਂ ਇਕ ਹੈ। ਪਿਛਲੇ 3 ਸਾਲਾਂ ਵਿੱਚ LPU ਦੇ ਇਸ ਸਕੂਲ ਨੇ ਉੱਤਰ ਭਾਰਤ ਵਿੱਚ  ਸਭ ਤੋਂ ਵੱਧ ਪਲੇਸਮੈਂਟ ਦਾ ਰਿਕਾਰਡ ਸਥਾਪਿਤ ਕੀਤਾ ਹੈ।

Facebook Comments

Trending