ਲੁਧਿਆਣਾ : ਪੀ ਏ ਯੂ ਦੇ ਮਾਈਕਰੋਬਾਇਓਲੋਜੀ ਵਿਭਾਗ ਦੇ ਮੁਖੀ ਡਾ. ਗੁਰਵਿੰਦਰ ਸਿੰਘ ਕੋਚਰ, ਨੂੰ “ਭਾਰਤ ਦੀ ਖੁਰਾਕ ਸੁਰੱਖਿਆ ਅਤੇ ਮਿਆਰੀ ਅਥਾਰਟੀ ਦੇ ਅਲਕੋਹਲਿਕ ਪੀਣ ਵਾਲੇ ਪਦਾਰਥਾਂ ‘ਤੇ ਵਿਗਿਆਨਕ ਪੈਨਲ ਲਈ ਮਾਹਿਰ ਵਜੋਂ ਚੁਣਿਆ ਗਿਆ ਹੈ।

ਡਾ: ਕੋਚਰ ਨੂੰ ਭੋਜਨ ਸੁਰੱਖਿਆ ਐਕਟ, 2006 ਦੀ ਧਾਰਾ 15 ਦੇ ਤਹਿਤ ਆਉਂਦੀ 1 ਮਾਰਚ ਤੋਂ ਲੈ ਕੇ 3 ਸਾਲਾਂ ਦੀ ਮਿਆਦ ਲਈ ਇਸ ਮਾਹਰ ਪੈਨਲ ਵਿੱਚ ਚੁਣਿਆ ਗਿਆ ਹੈ। ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਅਪਰ ਨਿਰਦੇਸ਼ਕ ਖੋਜ ਡਾ.ਗੁਰਜੀਤ ਸਿੰਘ ਮਾਂਗਟ, ਡਾ ਪੁਸ਼ਪਿੰਦਰ ਪਾਲ ਸਿੰਘ ਪੰਨੂ, ਨੇ ਡਾ: ਕੋਚਰ ਨੂੰ ਉਨ੍ਹਾਂ ਦੀ ਚੋਣ ‘ਤੇ ਵਧਾਈ ਦਿੱਤੀ।